ਆਸਟਰੇਲੀਆ ’ਚ ਕਾਰ ਹਾਦਸੇ ਕਾਰਨ ਪੰਜਾਬੀ ਨੌਜਵਾਨ ਦੀ ਮੌਤ

ਆਸਟਰੇਲੀਆ ’ਚ ਕਾਰ ਹਾਦਸੇ ਕਾਰਨ ਪੰਜਾਬੀ ਨੌਜਵਾਨ ਦੀ ਮੌਤ

ਮੈਲਬਰਨ, 6 ਦਸੰਬਰ- ਆਸਟਰੇਲੀਆ ਦੇ ਦੱਖਣ-ਪੱਛਮੀ ਮੈਲਬਰਨ ਵਿੱਚ 26 ਸਾਲਾ ਭਾਰਤੀ ਨੌਜਵਾਨ ਦੀ ਕਾਰ ਹਾਦਸੇ ’ਚ ਮੌਤ ਹੋ ਗਈ। ਖੁਸ਼ਦੀਪ ਸਿੰਘ ਸੋਮਵਾਰ ਰਾਤ ਕਰੀਬ 11.15 ਵਜੇ ਪਾਮਰਸ ਰੋਡ ‘ਤੇ ਗੱਡੀ ਚਲਾ ਰਿਹਾ ਸੀ, ਜਦੋਂ ਉਸ ਦੀ ਗੱਡੀ ਕਈ ਉਲਟ ਬਾਜ਼ੀਆਂ ਖਾ ਗਈ। ਐਮਰਜੰਸੀ ਸੇਵਾਵਾਂ ਦੇ ਤੁਰੰਤ ਪਹੁੰਚਣ ਦੇ ਬਾਵਜੂਦ ਉਸ ਦੀ ਘਟਨਾ ਵਾਲੀ ਥਾਂ ‘ਤੇ ਹੀ ਮੌਤ ਹੋ ਗਈ। ਹਾਦਸੇ ਦਾ ਸਹੀ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਘਾਤਕ ਹਾਦਸੇ ਨੇ ਮਰਹੂਮ ਦੀ ਪਤਨੀ ਜਪਨੀਤ ਕੌਰ, ਜੋ ਕਿ ਪਿਛਲੇ ਸਾਲ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਆਸਟਰੇਲੀਆ ਆਈ ਸੀ, ਨੂੰ ਵੱਡਾ ਝਟਕਾ ਲੱਗਿਆ ਹੈ।ਉਹ ਆਪਣੇ ਪਤੀ ਦੀ ਲਾਸ਼ ਨੂੰ ਘਰ ਵਾਪਸ ਭੇਜਣ ਲਈ ਫੰਡ ਜੁਟਾਉਣ ਵਾਸਤੇ ਸਹਾਇਤਾ ਦੀ ਮੰਗ ਕਰ ਰਹੀ ਹੈ। ਉਸ ਨੇ ਗੋਫੰਡਮੀ ਪੇਜ ‘ਤੇ ਪੋਸਟ ਕੀਤਾ, ‘ਮੇਰੇ ਕੋਲ ਇਸ ਸਮੇਂ ਲੋੜੀਂਦਾ ਪੈਸਾ ਨਹੀਂ ਹੈ। ਇਸ ਲਈ ਕਿਰਪਾ ਕਰਕੇ ਇਸ ਮੁਸ਼ਕਲ ਸਮੇਂ ਵਿੱਚ ਮੇਰੀ ਮਦਦ ਕਰੋ।

You must be logged in to post a comment Login