ਆਸਟ੍ਰੇਲੀਆ ਦੇ ਸੈਰ ਸਪਾਟਾ ਵੀਜ਼ਾ ਅਰਜ਼ੀਆਂ ‘ਚ ਭਾਰਤ ਸਭ ਤੋਂ ਮੂਹਰੇ

ਆਸਟ੍ਰੇਲੀਆ ਦੇ ਸੈਰ ਸਪਾਟਾ ਵੀਜ਼ਾ ਅਰਜ਼ੀਆਂ ‘ਚ ਭਾਰਤ ਸਭ ਤੋਂ ਮੂਹਰੇ

ਪਰਥ (PE): ਆਸਟ੍ਰੇਲੀਆ ਨੇ ਜਦੋਂ 21 ਫਰਵਰੀ ਨੂੰ ਅੰਤਰਰਾਸ਼ਟਰੀ ਸੈਲਾਨੀਆਂ ਲਈ ਸਰਹੱਦਾਂ ਦੁਬਾਰਾ ਪੂਰੀ ਤਰ੍ਹਾਂ ਖੋਲ੍ਹੀਆਂ ਸਨ ਤਾਂ ਉਸ ਵਕਤ ਆਸਟ੍ਰੇਲੀਆ ਵਿਚ 87,807 ਵਿਜ਼ਟਰ ਵੀਜ਼ਾ ਧਾਰਕ ਸਨ। ਇਸ ਸੰਬੰਧੀ ਵਿਭਾਗ ਨੇ ਪੁਸ਼ਟੀ ਕੀਤੀ ਕਿ 21 ਫਰਵਰੀ ਤੋਂ 13 ਅਪ੍ਰੈਲ ਤੱਕ 69,000 ਤੋਂ ਵੀ ਵੱਧ ਅਰਜ਼ੀਆਂ ਨਾਲ ਭਾਰਤ ਟੂਰਿਸਟ ਵੀਜ਼ਾ ਅਰਜ਼ੀਆਂ ਵਿੱਚ ਮੋਹਰੀ ਦੇਸ਼ ਰਿਹਾ। ਉਹਨਾਂ ਨੇ ਦੱਸਿਆ ਕਿ 21 ਫਰਵਰੀ ਤੋਂ 13 ਅਪ੍ਰੈਲ 2022 ਦੇ ਸਮੇਂ ਦਰਮਿਆਨ 1,96,662 ਟੂਰਿਸਟ ਵੀਜ਼ਾ ਧਾਰਕ ਆਸਟ੍ਰੇਲੀਆ ਪਹੁੰਚੇ, ਜਿੰਨ੍ਹਾਂ ਵਿੱਚੋਂ 69,242 ਨਾਲ ਯੂਕੇ ਅਤੇ ਅਮਰੀਕਾ ਨੂੰ ਪਿੱਛੇ ਛੱਡਦੇ ਹੋਏ ਭਾਰਤ ਚੋਟੀ ਦਾ ਸਰੋਤ ਦੇਸ਼ ਰਿਹਾ। ਬੁਲਾਰੇ ਮੁਤਾਬਕ ਵੀਜ਼ਾ ਅਰਜ਼ੀਆਂ ਨੂੰ ਅੰਤਿਮ ਰੂਪ ਦੇਣ ਵਿੱਚ ਜ਼ਿਆਦਾ ਸਮਾਂ ਲੱਗ ਸਕਦਾ ਹੈ। ਵਿਭਾਗ ਦੀ ਵੈਬਸਾਈਟ ਮੁਤਾਬਕ ਆਸਟ੍ਰੇਲੀਆ ਤੋਂ ਬਾਹਰ ਦਰਜ ਸਬ ਕਲਾਸ 600 ਵੀਜ਼ਾ ਅਰਜ਼ੀਆਂ ਲਈ ਮੌਜੂਦਾ ਗਣਨਾ 75 ਫੀਸਦੀ ਅਰਜ਼ੀਆਂ ਲਈ 26 ਦਿਨ ਅਤੇ 90 ਫੀਸਦ ਅਰਜ਼ੀਆਂ ਆਈਆਂ ਸਨ।

You must be logged in to post a comment Login