ਐੱਨਆਈਏ ਨੇ ਪਿੰਡ ਹਮੀਦੀ ਵਿਖੇ ਘਰ ’ਤੇ ਛਾਪਾ ਮਾਰਿਆ

ਐੱਨਆਈਏ ਨੇ ਪਿੰਡ ਹਮੀਦੀ ਵਿਖੇ ਘਰ ’ਤੇ ਛਾਪਾ ਮਾਰਿਆ

ਮਹਿਲ ਕਲਾਂ, 27 ਫਰਵਰੀ- ਅੱਜ ਸਵੇਰੇ ਕੇਂਦਰੀ ਜਾਂਚ ਏਜੰਸੀ (ਐੱਨਆਈਏ) ਵੱਲੋਂ ਜ਼ਿਲ੍ਹਾ ਬਰਨਾਲਾ ਦੇ ਪਿੰਡ ਹਮੀਦੀ ਵਿਖੇ ਰੇਸ਼ਮ ਸਿੰਘ ਦੇ ਘਰ ਛਾਪਾ ਮਾਰਿਆ ਗਿਆ। ਕੇਂਦਰੀ ਜਾਂਚ ਏਜੰਸੀ ਵੱਲੋਂ ਅੱਜ ਦੀ ਰੇਡ ਮੁਕੱਦਮਾ ਨੰਬਰ 30/23 ਸਬੰਧੀ ਕੀਤੀ ਗਈ। ਡੇਢ ਸਾਲ ਪਹਿਲਾਂ ਸੰਗਰੂਰ ਪੁਲੀਸ ਵੱਲੋਂ ਰੇਸ਼ਮ ਸਿੰਘ ਨੂੰ ਖਾਲਿਸਤਾਨੀ ਨਾਅਰੇ ਲਿਖਣ ਦੇ ਕਥਿਤ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।

You must be logged in to post a comment Login