ਬਠਿੰਡਾ – ਇਸਲਾਮਿਕ ਸਟੇਟ ਦੇ ਅੱਤਵਾਦੀ ਹਮਲਾਵਰਾਂ ਵਲੋਂ ਕਾਬੁਲ ਦੇ ਗੁਰਦੁਆਰਾ ਹਰਿਰਾਏ ਸਾਹਿਬ ’ਚ 25 ਲੋਕਾਂ ਦੇ ਕਤਲ ਦੇ 3 ਸਾਲਾਂ ਤੋਂ ਵੱਧ ਸਮੇਂ ਬਾਅਦ ਅਮਰੀਕੀ ਵਿਦਿਆਰਥੀਆਂ ਨੇ ਇਸ ’ਤੇ ਇਕ ਡਾਕੂਮੈਂਟਰੀ ਫ਼ਿਲਮ ਬਣਾਈ ਹੈ ਕਿ ਕਿਵੇਂ ਇਸ ਨੇ ਅਫ਼ਗਾਨਿਸਤਾਨ ਤੋਂ ਸਿੱਖਾਂ ਤੇ ਹੋਰ ਘੱਟਗਿਣਤੀਆਂ ਦਾ ਪਲਾਇਨ ਸ਼ੁਰੂ ਕੀਤਾ। Baywatana’ ਪਹਿਲੀ ਵਾਰ ਅਮਰੀਕਾ ’ਚ 15 ਅਗਸਤ ਨੂੰ ਦਿਖਾਈ ਗਈ। 25 ਮਾਰਚ, 2020 ਦੀ ਘਟਨਾ ’ਤੇ ਆਧਾਰਿਤ ਤੇ ਆਨਲਾਈਨ ਚੈਨਲ ਨਿਸ਼ਕਾਮ ਟੀ. ਵੀ. ਲਈ ਬਣਾਈ ਗਈ ਇਹ 1996 ਤੋਂ ਬਾਅਦ ਕਈ ਹਮਲਿਆਂ ਦਾ ਜ਼ਿਕਰ ਕਰਦੀ ਹੈ, ਜਿਸ ’ਚ ਆਈ. ਐੱਸ. ਤੇ ਹੋਰ ਕੱਟੜਪੰਥੀ ਸੰਗਠਨਾਂ ਨੇ ਅਫ਼ਗਾਨ ਸਿੱਖਾਂ ਤੇ ਹਿੰਦੂਆਂ ਨੂੰ ਚੁੱਪ ਕਰਵਾਉਣ ਤੇ ਉਨ੍ਹਾਂ ਦੇ ਜਜ਼ਬੇ ਦਾ ਪਰੀਖਣ ਕਰਨ ਦੀ ਕੋਸ਼ਿਸ਼ ਕੀਤੀ। ਅਫ਼ਗਾਨਿਸਤਾਨ ਤੋਂ ਘੱਟਗਿਣਤੀਆਂ ਨੂੰ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਬਾਹਰ ਜਾਣਾ ਪਿਆ, ਜਿਨ੍ਹਾਂ ਦੀ ਗਿਣਤੀ 2020 ਤਕ ਘੱਟ ਕੇ ਸਿਰਫ 650 ਰਹਿ ਗਈ। ਅਮਰੀਕੀ ਵਿਦਿਆਰਥੀਆਂ ਏਕਮ ਸਿੰਘ, ਜਸਕੀਰਤ ਸਿੰਘ, ਸਹਿਜ ਸਿੰਘ, ਤਨੀਸ਼ਾ ਕੌਰ ਕਪੂਰ, ਸੁਨੀਰ ਕੌਰ ਚੋਪੜਾ ਤੇ ਜਸਰਤਨ ਚੋਪੜਾ ਨੇ ਐਮੀ ਐਵਾਰਡ ਜੇਤੂ ਨਿਰਮਾਤਾ ਤੇ ਨਿਰਦੇਸ਼ਕ ਹਰਬਲਦੀਪ ਸਿੰਘ ਦੇ ਸਹਿਯੋਗ ਨਾਲ ਇਹ ਡਾਕੂਮੈਂਟਰੀ ਬਣਾਈ ਹੈ।
Share on Facebook
Follow on Facebook
Add to Google+
Connect on Linked in
Subscribe by Email
Print This Post
You must be logged in to post a comment Login