ਕੈਨੇਡਾ ਦੇ ਜੂਨੋ ਐਵਾਰਡਸ 2024 ਲਈ ਨਾਮੀਨੇਟ ਹੋਏ ਕਰਨ ਔਜਲਾ ਤੇ ਸ਼ੁੱਭ

ਕੈਨੇਡਾ ਦੇ ਜੂਨੋ ਐਵਾਰਡਸ 2024 ਲਈ ਨਾਮੀਨੇਟ ਹੋਏ ਕਰਨ ਔਜਲਾ ਤੇ ਸ਼ੁੱਭ

ਪੰਜਾਬੀ ਗਾਇਕ ਕਰਨ ਔਜਲਾ ਤੇ ਸ਼ੁੱਭ ਨੇ ਆਪਣੇ ਗੀਤਾਂ ਨਾਲ ਮੌਜੂਦਾ ਸਮੇਂ ’ਚ ਹਰ ਕਿਸੇ ’ਤੇ ਆਪਣੀ ਛਾਪ ਛੱਡੀ ਹੈ। ਦੋਵਾਂ ਹੀ ਕਲਾਕਾਰਾਂ ਦੇ ਗੀਤਾਂ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵਲੋਂ ਸਰਾਹਿਆ ਜਾਂਦਾ ਹੈ। ਉਥੇ ਕੈਨੇਡਾ ਦੇ ਮਸ਼ਹੂਰ ਜੂਨੋ ਐਵਾਰਡਸ 2024 ’ਚ ਕਰਨ ਔਜਲਾ ਤੇ ਸ਼ੁੱਭ ਨਾਮੀਨੇਟ ਹੋਏ ਹਨ।ਕਰਨ ਔਜਲਾ ਤੇ ਸ਼ੁੱਭ ਨੂੰ ਇਸ ਐਵਾਰਡ ਦੀ ‘Breakthrough Artist Of The Year’ ਕੈਟਾਗਿਰੀ ’ਚ ਨਾਮੀਨੇਟ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕਰਨ ਔਜਲਾ ਤੇ ਸ਼ੁੱਭ ‘TikTok Juno Fan Choice’ ਕੈਟਾਗਿਰੀ ’ਚ ਵੀ ਨਾਮਜ਼ਦ ਹੋਏ ਹਨ। ਖ਼ਾਸ ਗੱਲ ਇਹ ਹੈ ਕਿ ਕਰਨ ਔਜਲਾ 24 ਮਾਰਚ ਨੂੰ ਹੋਣ ਜਾ ਰਹੇ ਇਸ ਐਵਾਰਡ ਸ਼ੋਅ ’ਚ ਪੇਸ਼ਕਾਰੀ ਵੀ ਦੇਣ ਜਾ ਰਹੇ ਹਨ। ਉਨ੍ਹਾਂ ਨਾਲ ਇਸ ਐਵਾਰਡ ਸ਼ੋਅ ’ਚ ਜੋਸ਼ ਰੋਸ ਤੇ ਟਾਕ ਵਰਗੇ ਕਲਾਕਾਰ ਵੀ ਪੇਸ਼ਕਾਰੀ ਦੇਣਗੇ। ਕਰਨ ਔਜਲਾ ਦੀ ਗੱਲ ਕਰੀਏ ਤਾਂ ਉਹ ਆਪਣੀ ਐਲਬਮ ‘ਮੇਕਿੰਗ ਮੈਮਰੀਜ਼’ ਕਾਰਨ ਬੇਹੱਦ ਸੁਰਖ਼ੀਆਂ ’ਚ ਹਨ। ਇਸ ਐਲਬਮ ਦੇ ਹਰ ਗੀਤ ਨੂੰ ਪ੍ਰਸ਼ੰਸਕਾਂ ਵਲੋਂ ਪਸੰਦ ਕੀਤਾ ਗਿਆ ਹੈ। ਨਾਲ ਹੀ ਕਰਨ ਦਾ ਰੈਪਰ ਡਿਵਾਈਨ ਨਾਲ ਗੀਤ ‘100 ਮਿਲੀਅਨ’ ਵੀ ਰਿਲੀਜ਼ ਹੋਇਆ ਹੈ, ਜੋ ਹੌਲੀ-ਹੌਲੀ ਸਰੋਤਿਆਂ ਦੇ ਦਿਲਾਂ ’ਚ ਜਗ੍ਹਾ ਬਣਾ ਰਿਹਾ ਹੈ।

You must be logged in to post a comment Login