ਕ੍ਰਿ੍ਕਟ ਵਿਸ਼ਵ ਕੱਪ: ਭਾਰਤ ਵੱਲੋਂ ਆਸਟਰੇਲੀਆ ਨੂੰ ਜਿੱਤ ਲਈ 241 ਦੌੜਾਂ ਦੀ ਚੁਣੌਤੀ

ਕ੍ਰਿ੍ਕਟ ਵਿਸ਼ਵ ਕੱਪ: ਭਾਰਤ ਵੱਲੋਂ ਆਸਟਰੇਲੀਆ ਨੂੰ ਜਿੱਤ ਲਈ 241 ਦੌੜਾਂ ਦੀ ਚੁਣੌਤੀ

ਅਹਿਮਦਾਬਾਦ, 19 ਨਵੰਬਰ- ਭਾਰਤ ਨੇ ਅੱਜ ਇਥੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਆਸਟਰੇਲੀਆ ਨੂੰ ਜਿੱਤ ਲਈ 241 ਦੌੜਾਂ ਦਾ ਟੀਚਾ ਦਿੱਤਾ ਹੈ। ਕਿਕਟ ਵਿਸ਼ਵ ਕੱਪ ਕ੍ਰਿ੍ਕਟ ਫੇ ਫਾਈਨਲ ’ਚ ਅੱਜ ਆਸਟਰੇਲਿਆਈ ਟੀਮ ਦੇ ਕਪਤਾਨ ਪੈਟ ਕਮਿਨਸ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕੀਤਾ ਹੈ। ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 50 ਓਵਰਾਂ ਵਿੱਚ ਸਾਰੀਆਂ ਵਿਕਟਾਂ ਗੁਆ ਕੇ 240 ਦੌੜਾਂ ਬਣਾਈਆਂ। ਭਾਰਤ ਵੱਲੋਂ ਕੇ.ਐੱਲ. ਰਾਹੁਲ ਨੇ ਸਭ ਤੋਂ ਵੱਧ 66 ਦੌੜਾਂ ਬਣਾਈਆਂ ਜਦਕਿ ਵਿਰਾਟ ਕੋਹਲੀ ਨੇ 54 ਦੌੜਾਂ ਬਣਾਈਆਂ। ਕਪਤਾਨ ਰੋਹਿਤ ਸ਼ਰਮਾ 47 ਦੌੜਾਂ ਬਣਾ ਕੇ ਪਵੈਲੀਅਨ ਪਰਤਿਆ। ਸੂਰਿਆਕੁਮਾਰ ਯਾਦਵ18 ਅਤੇ ਕੁਲਦੀਪ ਯਾਦਵ ਨੇ 10 ਦੌੜਾਂ ਬਣਾਈਆਂ। ਆਸਟਰੇਲੀਆ ਵੱਲੋਂ ਮਿਸ਼ੇਲ ਸਟਾਰਕ ਨੇ 4 ਜਦਕਿ ਐਡਮ ਜ਼ੰਪਾ ਅਤੇ ਪੈਟ ਕਮਿੰਸ ਨੇ ਦੋ-ਦੋ ਵਿਕਟਾਂ ਲਈਆਂ। ਦੱਸਣਯੋਗ ਹੈ ਕਿ ਦੋਹਾਂ ਦੇਸ਼ਾਂ ਨੇ ਸੈਮੀਫਾਈਨਲ ਮੁਕਾਬਲਾ ਖੇਡਣ ਵਾਲੀਆਂ ਟੀਮਾਂ ’ਚ ਕੋਈ ਬਦਲਾਅ ਨਹੀਂ ਕੀਤਾ ਹੈ। ਭਾਰਤ ਆਪਣੇ ਸਾਰੇ 10 ਮੈਚ ਜਿੱਤ ਕੇ ਫਾਈਨਲ ’ਚ ਪਹੁੰਚਿਆ ਹੈ। ਇਹ ਦੂਸਰਾ ਮੌਕਾ ਹੈ ਜਦੋਂ ਵਿਸ਼ਵ ਕੱਪ ਫਾਈਨਲ ਵਿੱਚ ਭਾਰਤ ਤੇ ਆਸਟਰੇਲੀਆ ਆਹਮੋ-ਸਾਹਮਣੇ ਹਨ। ਟੀਮ ਇੰਡੀਆ ਤੀਜੀ ਵਾਰ ਵਿਸ਼ਵ ਕੱਪ ਟਾਈਟਲ ਜਿੱਤਣ ਲਈ ਮੈਦਾਨ ਵਿੱਚ ਉਤਰੀ ਹੈ। ਆਸਟਰੇਲੀਆ ਲਈ ਖ਼ਿਤਾਬ ਜਿੱਤਣ ਦਾ ਇਹ ਛੇਵਾਂ ਮੌਕਾ ਹੈ।

ਅਹਿਮਦਾਬਾਦ ਵਿੱਚ ਉਤਸਵ ਵਰਗਾ ਮਾਹੌਲ: ਭਾਰਤ ਤੇ ਆਸਟਰੇਲੀਆ ਵਿਚਾਲੇ ਖੇਡੇ ਜਾਣ ਵਾਲੇ ਖ਼ਿਤਾਬੀ ਮੁਕਾਬਲੇ ਤੋਂ ਪਹਿਲਾਂ ਅਹਿਮਦਾਬਾਦ ਵਿੱਚ ਉਤਸਵ ਵਰਗਾ ਮਾਹੌਲ ਹੈ। ਇਹ ਸ਼ਹਿਰ ਕ੍ਰਿਕਟ ਦਾ ਕੇਂਦਰ ਬਣਿਆ ਹੋਇਆ ਹੈ। ਇੰਝ ਜਾਪ ਰਿਹਾ ਹੈ ਜਿਵੇਂ ਸ਼ਹਿਰ ਦੀ ਹਰ ਵਸਨੀਕ ਉਤਸ਼ਾਹ ਨਾਲ ਭਰਿਆ ਹੋਇਆ ਹੈ। ਕ੍ਰਿਕਟ ਦੇ ਚਾਹਵਾਨ ਟੀਮ ਇੰਡੀਆ ਦੀਆਂ ਨੀਲੀਆਂ ਜਰਸੀਆਂ ਪਹਿਣ ਕੇ ਅਤੇ ਹੱਥਾਂ ਵਿੱਚ ਤਿਰੰਗੇ ਫੜ ਕੇ ਭਾਰਤ ਦੀ ਜਿੱਤ ਦੀ ਕਾਮਨਾ ਕਰਦੇ ਹੋਏ ਨਰਿੰਦਰ ਮੋਦੀ ਸਟੇਡੀਅਮ ਵਿੱਚ ਪਹੁੰਚੇ।

You must be logged in to post a comment Login