ਖਨੌਰੀ ਵੱਲ ਮਾਰਚ ਕਰ ਰਹੇ ਹਰਿਆਣਾ ਦੇ ਕਿਸਾਨਾਂ ਤੇ ਪੁਲੀਸ ਵਿਚਾਲੇ ਝੜਪ ’ਚ ਕਈ ਜ਼ਖ਼ਮੀ

ਖਨੌਰੀ ਵੱਲ ਮਾਰਚ ਕਰ ਰਹੇ ਹਰਿਆਣਾ ਦੇ ਕਿਸਾਨਾਂ ਤੇ ਪੁਲੀਸ ਵਿਚਾਲੇ ਝੜਪ ’ਚ ਕਈ ਜ਼ਖ਼ਮੀ

ਹਿਸਾਰ, 23 ਫਰਵਰੀ- ਹਿਸਾਰ ਜ਼ਿਲ੍ਹੇ ਦੇ ਨਾਰਨੌਂਦ ਸਬ-ਡਿਵੀਜ਼ਨ ਦੇ ਖੇੜੀ ਚੋਪਟਾ ਵਿੱਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਖਿੰਡਾਉਣ ਲਈ ਪੁਲੀਸ ਵੱਲੋਂ ਲਾਠੀਚਾਰਜ ਕਰਨ ਕਰਕੇ ਕਈ ਕਿਸਾਨ ਅਤੇ ਪੁਲੀਸ ਕਰਮਚਾਰੀ ਜ਼ਖ਼ਮੀ ਹੋ ਗਏ। ਖਾਪ ਪੰਚਾਇਤਾਂ ਅਤੇ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਅੱਜ ਖਨੌਰੀ ਮਾਰਚ ਦਾ ਸੱਦਾ ਦਿੱਤਾ ਗਿਆ ਸੀ। ਮਾਰਚ ਦੌਰਾਨ ਕੁਝ ਪੁਲੀਸ ਮੁਲਾਜ਼ਮਾਂ ਵੱਲੋਂ ਟਰੈਕਟਰਾਂ ਦੀਆਂ ਚਾਬੀਆਂ ਖੋਹਣ ਤੋਂ ਬਾਅਦ ਪੁਲੀਸ ਅਤੇ ਕਿਸਾਨਾਂ ਵਿਚਾਲੇ ਝੜਪ ਹੋ ਗਈ। ਕਰੀਬ ਦੋ ਘੰਟੇ ਤੱਕ ਚੱਲੀ ਝੜਪ ਵਿੱਚ ਕਈ ਕਿਸਾਨ ਅਤੇ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ। ਝੜਪ ਵਿੱਚ ਪੁਲੀਸ ਦੀ ਗੱਡੀ ਅਤੇ ਕੁਝ ਟਰੈਕਟਰ ਵੀ ਨੁਕਸਾਨੇ ਗਏ। ਇਸ ਦੌਰਾਨ ਐੱਸਪੀ ਹਾਂਸੀ ਮਕਸੂਦ ਅਹਿਮਦ ਨੇ ਖੇੜੀ ਚੋਪਟਾ ਵਿਖੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ।

You must be logged in to post a comment Login