ਚੈਂਪੀਅਨਜ਼ ਟਰਾਫੀ : ਪਿੱਠ ਦੀ ਸੱਟ ਕਰਕੇ Bumrah ਟੀਮ ’ਚੋਂ ਬਾਹਰ, ਹਰਸ਼ਿਤ ਰਾਣਾ ਨੂੰ ਮਿਲੀ ਥਾਂ

ਚੈਂਪੀਅਨਜ਼ ਟਰਾਫੀ : ਪਿੱਠ ਦੀ ਸੱਟ ਕਰਕੇ Bumrah ਟੀਮ ’ਚੋਂ ਬਾਹਰ, ਹਰਸ਼ਿਤ ਰਾਣਾ ਨੂੰ ਮਿਲੀ ਥਾਂ

ਨਵੀਂ ਦਿੱਲੀ, 12 ਫਰਵਰੀ- ਭਾਰਤੀ ਕ੍ਰਿਕਟ ਟੀਮ ਦਾ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ  ਪਿੱਠ ਦੀ ਸੱਟ ਕਰਕੇ ICC Champions Trophy ’ਚੋਂ ਬਾਹਰ ਹੋ ਗਿਆ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਮੰਗਲਵਾਰ ਦੇਰ ਰਾਤ ਇਸ ਦੀ ਪੁਸ਼ਟੀ ਕੀਤੀ ਹੈ। ਚੋਣ ਕਮੇਟੀ ਨੇ ਪਾਕਿਸਤਾਨ ਵਿਚ 19 ਫਰਵਰੀ ਤੋਂ ਸ਼ੁਰੂ ਹੋਣ ਵਾਲੀ ਆਈਸੀਸੀ ਚੈਂਪੀਅਨਜ਼ ਟਰਾਫੀ ਲਈ ਬੁਮਰਾਹ (Jaspreet Bumrah) ਦੀ ਥਾਂ ਹਰਸ਼ਿਤ ਰਾਣਾ (Harshit Rana) ਨੂੰ ਟੀਮ ਵਿਚ ਸ਼ਾਮਲ ਕੀਤਾ ਹੈ। ਚੋਣਕਾਰਾਂ ਨੇ ਵਰੁਣ ਚੱਕਰਵਰਤੀ ਨੂੰ ਵੀ ਟੀਮ ਵਿਚ ਸ਼ਾਮਲ ਕੀਤਾ ਹੈ। ਉਹ ਯਸ਼ੱਸਵੀ ਜੈਸਵਾਲ ਦੀ ਥਾਂ ਲਏਗਾ, ਜਿਨ੍ਹਾਂ ਨੂੰ ਸ਼ੁਰੂਆਤ ਵਿਚ ਐਲਾਨੀ ਟੀਮ ’ਚ ਸ਼ਾਮਲ ਕੀਤਾ ਗਿਆ ਸੀ।ਹਾਈਬ੍ਰਿਡ ਮਾਡਲ ਸਮਝੌਤੇ ਤਹਿਤ ਭਾਰਤ ਟੂਰਨਾਮੈਂਟ ਦੇ ਆਪਣੇ ਸਾਰੇ ਮੁਕਾਬਲੇ ਦੁਬਈ ਵਿਚ ਖੇਡੇਗਾ। ICC Champions Trophy ਲਈ ਐਲਾਨੀ ਭਾਰਤੀ ਟੀਮ ਵਿਚ ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ (ਉਪ-ਕਪਤਾਨ), ਵਿਰਾਟ ਕੋਹਲੀ(Virat Kohli), ਸ਼੍ਰੇਅਸ ਅਈਅਰ, ਕੇਐਲ ਰਾਹੁਲ (ਵਿਕਟ-ਕੀਪਰ), ਰਿਸ਼ਭ ਪੰਤ (ਵਿਕਟ-ਕੀਪਰ), ਹਾਰਦਿਕ ਪੰਡਿਅ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਕੁਲਦੀਪ ਯਾਦਵ, ਹਰਸ਼ਿਤ ਰਾਣਾ, ਮੁਹੰਮਦ ਸ਼ਮੀ, ਅਰਸ਼ਦੀਪ ਸਿੰਘ, ਰਵਿੰਦਰ ਜਡੇਜਾ ਅਤੇ ਵਰੁਣ ਚੱਕਰਵਰਤੀ ਸ਼ਾਮਲ ਹਨ।

You must be logged in to post a comment Login