ਚੌਥਾ ਕ੍ਰਿਕਟ ਟੈਸਟ: ਭਾਰਤ ਨੇ ਇੰਗਲੈਂਡ ਨੂੰ 5 ਵਿਕਟਾਂ ਨਾਲ ਹਰਾ ਕੇ ਮੈਚ ਤੇ ਲੜੀ ਜਿੱਤੀ

ਚੌਥਾ ਕ੍ਰਿਕਟ ਟੈਸਟ: ਭਾਰਤ ਨੇ ਇੰਗਲੈਂਡ ਨੂੰ 5 ਵਿਕਟਾਂ ਨਾਲ ਹਰਾ ਕੇ ਮੈਚ ਤੇ ਲੜੀ ਜਿੱਤੀ

ਰਾਂਚੀ, 26 ਫਰਵਰੀ- ਭਾਰਤ ਨੇ ਅੱਜ ਇਥੇ ਇੰਗਲੈਂਡ ਨੂੰ ਚੌਥੇ ਕ੍ਰਿਕਟ ਟੈਸਟ ਦੇ ਚੌਥੇ ਦਿਨ  5 ਵਿਕਟਾਂ  ਨਾਲ ਹਰਾ ਕੇ  5 ਟੈਸਟਾਂ ਦੀ ਲੜੀ ’ਚ 3-1 ਦੀ ਜੇਤੂ ਲੀਡ ਲੈ ਲਈ। ਇੰਗਲੈਂਡ ਦੀਆਂ ਪਹਿਲੀ ਪਾਰੀ ਦੀਆਂ 353 ਦੌੜਾਂ ਦੇ ਦੇ ਜੁਆਬ ’ਚ ਭਾਰਤ ਨੇ 307 ਦੌੜਾਂ ਬਣਾਈਆਂ। ਇੰਗਲੈਂਡ ਨੇ ਦੂਜੀ ਪਾਰੀ ਵਿੱਚ 145 ਦੌੜਾਂ ਬਣਾਈਆਂ ਤੇ ਭਾਰਤ ਨੇ ਅੱਜ 5 ਵਿਕਟਾਂ ’ਤੇ 192 ਦੌੜਾਂ ਬਣਾ ਕੇ ਮੈਚ ਤੇ ਲੜੀ ਜਿੱਤ ਲਈ।  ਇਸ ਤੋਂ ਪਹਿਲਾਂ ਅੱਜ ਭਾਰਤ ਨੇ ਦੁਪਹਿਰ ਦੇ ਖਾਣੇ ਤੱਕ ਤਿੰਨ ਵਿਕਟਾਂ ‘ਤੇ 118 ਦੌੜਾਂ ਬਣਾ ਲਈਆਂ ਹਨ ਅਤੇ ਉਸ ਨੂੰ ਜਿੱਤ ਲਈ 74 ਦੌੜਾਂ ਦੀ ਲੋੜ ਸੀ। ਰੋਹਿਤ ਸ਼ਰਮਾ ਨੇ 81 ਗੇਂਦਾਂ ‘ਤੇ 55 ਦੌੜਾਂ ਬਣਾਈਆਂ, ਜਦਕਿ ਯਸ਼ਸਵੀ ਜੈਸਵਾਲ ਨੇ 37 ਦੌੜਾਂ ਬਣਾਈਆਂ। ਦੋਵਾਂ ਨੇ 84 ਦੌੜਾਂ ਦੀ ਭਾਈਵਾਲੀ ਕੀਤੀ। ਰਜਤ ਪਾਟੀਦਾਰ ਬਿਨਾਂ ਖਾਤਾ ਖੋਲ੍ਹੇ ਹੀ ਆਊਟ ਹੋ ਗਿਆ। ਸ਼ੁਭਮਨ ਗਿੱਲ ਨੇ ਨਾਬਾਦ 52 ਦੌੜਾਂ ਬਣਾਈਆਂ। ਆਖਰੀ ਟੈਸਟ 7 ਮਾਰਚ ਤੋਂ ਧਰਮਸ਼ਾਲਾ ਵਿੱਚ ਖੇਡਿਆ ਜਾਵੇਗਾ।

You must be logged in to post a comment Login