ਦਿੱਲੀ ’ਚ ਧੁੰਦ ਤੇ ਧੂੰਏਂ ਕਾਰਨ 18 ਉਡਾਣਾਂ ਹੋਰ ਹਵਾਈ ਅੱਡਿਆਂ ਵੱਲ ਮੋੜੀਆਂ

ਦਿੱਲੀ ’ਚ ਧੁੰਦ ਤੇ ਧੂੰਏਂ ਕਾਰਨ 18 ਉਡਾਣਾਂ ਹੋਰ ਹਵਾਈ ਅੱਡਿਆਂ ਵੱਲ ਮੋੜੀਆਂ

ਨਵੀਂ ਦਿੱਲੀ, 2 ਦਸੰਬਰ- ਦਿੱਲੀ ਆਉਣ ਵਾਲੀਆਂ 18 ਤੋਂ ਵੱਧ ਉਡਾਣਾਂ ਨੂੰ ਅੱਜ ਧੁੰਦਲੇ ਮੌਸਮ ਕਾਰਨ ਜੈਪੁਰ, ਲਖਨਊ, ਅਹਿਮਦਾਬਾਦ ਅਤੇ ਅੰਮ੍ਰਿਤਸਰ ਵੱਲ ਮੋੜ ਦਿੱਤਾ ਗਿਆ। ਇੰਦਰਾ ਗਾਂਧੀ ਇੰਟਰਨੈਸ਼ਨਲ (ਆਈਜੀਆਈ) ਹਵਾਈ ਅੱਡੇ ਦੇ ਸੂਤਰਾਂ ਅਨੁਸਾਰ ਉਡਾਣਾਂ ਨੂੰ ਸਵੇਰੇ 7 ਵਜੇ ਤੋਂ ਸਵੇਰੇ 10 ਵਜੇ ਦੇ ਵਿਚਕਾਰ ਮੋੜਿਆ ਗਿਆ। ਵਿਸਤਾਰਾ ਏਅਰਲਾਈਨ ਨੇ ਐਕਸ ‘ਤੇ ਇੱਕ ਟਵੀਟ ਵਿੱਚ ਕਿਹਾ ਕਿ ਉਸ ਦੀਆਂ ਤਿੰਨ ਉਡਾਣਾਂ ਨੂੰ ਮੋੜਿਆ ਗਿਆ। ਮੁੰਬਈ ਤੋਂ ਦਿੱਲੀ ਦੀ ਉਡਾਣ ਨੂੰ ਜੈਪੁਰ ਵੱਲ ਮੋੜ ਦਿੱਤਾ ਗਿਆ ਹੈ। ਚੇਨਈ ਤੋਂ ਦਿੱਲੀ ਦੀ ਫਲਾਈਟ ਨੂੰ ਅੰਮ੍ਰਿਤਸਰ ਵੱਲ ਮੋੜ ਦਿੱਤਾ ਗਿਆ।

You must be logged in to post a comment Login