ਦਿੱਲੀ ਵਿੱਚ ਤੁਰਕੀ ਦੂਤਾਵਾਸ ਨੇੜੇ ਵਿਰੋਧ ਪ੍ਰਦਰਸ਼ਨ

ਦਿੱਲੀ ਵਿੱਚ ਤੁਰਕੀ ਦੂਤਾਵਾਸ ਨੇੜੇ ਵਿਰੋਧ ਪ੍ਰਦਰਸ਼ਨ

ਨਵੀਂ ਦਿੱਲੀ, 16 ਮਈ : ਭਾਰਤ ਅਤੇ ਪਾਕਿਸਤਾਨ ਦੇ ਟਕਰਾਅ ਦੌਰਾਨ ਤੁਰਕੀ ਵੱਲੋਂ ਪਾਕਿਸਤਾਨ ਦਾ ਸਹਿਯੋਗ ਕਰਨ ਦਾ ਮਾਮਲਾ ਸੁਰਖੀਆਂ ਵਿਚ ਆਇਆ ਸੀ। ਇਸ ਸਬੰਧਤ ਸ਼ੁੱਕਰਵਾਰ ਨੂੰ ਸੈਂਕੜੇ ਲੋਕ ਇੱਥੇ ਚਾਣਕਿਆਪੁਰੀ ਵਿਚ ਤੁਰਕੀ ਦੇ ਦੂਤਾਵਾਸ ਵੱਲ ਮਾਰਚ ਕਰਨ ਲਈ ਇਕੱਠੇ ਹੋਏ, ਪਰ ਦਿੱਲੀ ਪੁਲੀਸ ਨੇ ਉਨ੍ਹਾਂ ਨੂੰ ਰੋਕਦਿਆਂ ਹਿਰਾਸਤ ਵਿਚ ਲਿਆ ਗਿਆ ਹੈ। ਇਕੱਠੇ ਹੋਏ ਲੋਕ ਤੁਰਕੀ ਦੂਤਾਵਾਸ ਅੱਗੇ ਵਿਰੋਧ ਪ੍ਰਦਰਸ਼ਨ ਕਰਨਾ ਚਾਹੁੰਦੇ ਸਨ। ਇਥੇ ਪਹੁੰਚੇ ਸਵਦੇਸ਼ੀ ਜਾਗਰਣ ਮੰਚ ਨਾਲ ਜੁੜੇ ਇਕ ਪ੍ਰਦਰਸ਼ਨਕਾਰੀ ਨੇ ਕਿਹਾ, ‘‘ਤੁਰਕੀ ਨੇ ਭਾਰਤ ਦੀ ਪਿੱਠ ਵਿਚ ਚਾਕੂ ਮਾਰਿਆ ਹੈ। ਜਦੋਂ ਭੂਚਾਲ ਤੋਂ ਬਾਅਦ ਉਨ੍ਹਾਂ ਨੂੰ ਲੋੜ ਸੀ ਤਾਂ ਅਸੀਂ ਉਨ੍ਹਾਂ ਦੇ ਨਾਲ ਖੜ੍ਹੇ ਹੋਏ, ਇੱਥੋਂ ਸਹਾਇਤਾ ਭੇਜੀ। ਪਰ ਉਨ੍ਹਾਂ(ਤੁਰਕੀ) ਨੇ ਪਾਕਿਸਤਾਨ ਨੂੰ ਡਰੋਨ ਸਪਲਾਈ ਕੀਤੇ ਜਿਨ੍ਹਾਂ ਦੀ ਵਰਤੋਂ ਭਾਰਤ ’ਤੇ ਹਮਲਾ ਕਰਨ ਲਈ ਕੀਤੀ ਗਈ ਸੀ।’’ ਪ੍ਰਦਰਸ਼ਨਕਾਰੀਆਂ ਨੇ ਫਰਵਰੀ 2023 ਵਿਚ ਆਏ ਵਿਨਾਸ਼ਕਾਰੀ ਭੂਚਾਲ ਤੋਂ ਬਾਅਦ ਤੁਰਕੀ ਦੀ ਸਹਾਇਤਾ ਲਈ ਭਾਰਤ ਵੱਲੋਂ ਸ਼ੁਰੂ ਕੀਤੇ ਗਏ ਆਪਰੇਸ਼ਨ ਦੋਸਤ ਦਾ ਹਵਾਲਾ ਦਿੱਤਾ। ਉਸ ਸਮੇਂ ਦੌਰਾਨ ਭਾਰਤ ਨੇ ਸਹਾਇਤਾ ਦੇ ਕਈ ਬੈਚ ਭੇਜੇ ਸਨ। ਇਕ ਹੋਰ ਪ੍ਰਦਰਸ਼ਨਕਾਰੀ ਨੇ ਕਿਹਾ, ‘‘ਭਾਰਤ ਨੂੰ ਤੁਰਕੀ ਨਾਲ ਸਾਰੇ ਕੂਟਨੀਤਕ ਸਬੰਧ ਤੋੜਨੇ ਚਾਹੀਦੇ ਹਨ। ਇਹ ਸਵੀਕਾਰਯੋਗ ਨਹੀਂ ਹੈ।’’

You must be logged in to post a comment Login