ਪੰਜਾਬ ’ਚ ਪਰਾਲੀ ਨੂੰ ਸਾੜਨ ਦੀਆਂ ਘਟਨਾਵਾਂ ਬੰਦ ਦੇ ਬਾਵਜੂਦ ਦਿੱਲੀ ਦੀ ਹਵਾ ਬਹੁਤ ਮਾੜੀ ਸ਼੍ਰੇਣੀ ’ਚ

ਪੰਜਾਬ ’ਚ ਪਰਾਲੀ ਨੂੰ ਸਾੜਨ ਦੀਆਂ ਘਟਨਾਵਾਂ ਬੰਦ ਦੇ ਬਾਵਜੂਦ ਦਿੱਲੀ ਦੀ ਹਵਾ ਬਹੁਤ ਮਾੜੀ ਸ਼੍ਰੇਣੀ ’ਚ

ਨਵੀਂ ਦਿੱਲੀ, 2 ਦਸੰਬਰ- ਰਾਸ਼ਟਰੀ ਰਾਜਧਾਨੀ ‘ਚ ਅੱਜ ਹਵਾ ਦੀ ਗੁਣਵੱਤਾ ‘ਬਹੁਤ ਖਰਾਬ’ ਸ਼੍ਰੇਣੀ ‘ਚ ਰਹੀ। ਅੱਜ ਸਵੇਰੇ 10 ਵਜੇ ਆਨੰਦ ਵਿਹਾਰ ਵਿਖੇ ਹਵਾ ਦੀ ਗੁਣਵੱਤਾ (ਏਕਿਊਆਈ) 347 ਨਾਲ ਬਹੁਤ ਮਾੜੀ’ ਸ਼੍ਰੇਣੀ ਵਿੱਚ ਰਹੀ। ਵਰਨਣਯੋਗ ਹੈ ਕਿ ਪੰਜਾਬ ਤੇ ਹਰਿਆਣਾ ’ਚ ਪਰਾਲੀ ਨੂੰ ਸਾੜਨ ਦੀਆਂ ਘਟਨਾਵਾਂ ਬੰਦ ਹਨ ਤੇ ਇਸ ਦੇ ਬਾਵਜੂਦ ਦਿੱਲੀ ਦੀ ਹਵਾ ਦਾ ਪ੍ਰਦੂਸ਼ਤ ਹੋਣ ਸਾਬਤ ਕਰਦਾ ਹੈ ਕਿ ਪਰਾਲੀ ਦੇ ਧੂੰਏਂ ਤੋਂ ਇਲਾਵਾ ਹਵਾ ਨੂੰ ਖਰਾਬ ਕਰਨ ਵਾਲੇ ਹੋਰ ਕਈ ਕਾਰਕ ਹਨ।

You must be logged in to post a comment Login