ਫੋਨ ਕਰਕੇ ਦਿੱਲੀ ਹਵਾਈ ਅੱਡੇ ’ਤੇ ਬੰਬ ਹੋਣ ਦੀ ਧਮਕੀ, ਜਾਂਚ ’ਚ ਕੁੱਝ ਨਹੀਂ ਮਿਲਿਆ

ਫੋਨ ਕਰਕੇ ਦਿੱਲੀ ਹਵਾਈ ਅੱਡੇ ’ਤੇ ਬੰਬ ਹੋਣ ਦੀ ਧਮਕੀ, ਜਾਂਚ ’ਚ ਕੁੱਝ ਨਹੀਂ ਮਿਲਿਆ

ਨਵੀਂ ਦਿੱਲੀ, 27 ਫਰਵਰੀ- ਅੱਜ ਇਥੇ ਕੌਮਾਂਤਰੀ ਇੰਦਰਾ ਗਾਂਧੀ ਹਵਾਈ ਅੱਡੇ (ਆਈਜੀਆਈ) ’ਤੇ ਅਣਪਛਾਤੇ ਵਿਅਕਤੀ ਨੇ ਫ਼ੋਨ ਕਰਕੇ ਬੰਬ ਦੀ ਧਮਕੀ ਦਿੱਤੀ। ਪੁਲੀਸ ਨੇ ਕਿਹਾ ਕਿ ਬਾਅਦ ਵਿੱਚ ਜਾਂਚ ਵਿੱਚ ਪਤਾ ਲੱਗਾ ਕਿ ਇਹ ਧਮਕੀ ਫਰਜ਼ੀ ਸੀ। ਅਧਿਕਾਰੀ ਨੇ ਕਿਹਾ, ‘ਸਵੇਰੇ 5.15 ਵਜੇ ਦਿੱਲੀ ਤੋਂ ਕੋਲਕਾਤਾ ਜਾਣ ਵਾਲੀ ਫਲਾਈਟ ਨੂੰ ਲੈ ਕੇ ਆਈਜੀਆਈ ਹਵਾਈ ਅੱਡੇ ’ਤੇ ਬੰਬ ਦੀ ਧਮਕੀ ਵਾਲਾ ਫੋਨ ਆਇਆ। ਜਹਾਜ਼ ਅੱਡੇ ਤੋਂ ਰਵਾਨਾ ਹੋਣ ਵਾਲਾ ਸੀ।’ ਜਾਂਚ ਦੌਰਾਨ ਕਾਲ ਫਰਜ਼ੀ ਪਾਈ ਗਈ। ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਰੂਰੀ ਸੁਰੱਖਿਆ ਨਿਯਮਾਂ ਦੀ ਪਾਲਣਾ ਕੀਤੀ ਗਈ।

You must be logged in to post a comment Login