ਭਾਰਤ ਵਿੱਚ ਸੋਨੇ ਦੀ ਦਰਾਮਦ 33.34 ਫੀਸਦ ਵਧੀ

ਭਾਰਤ ਵਿੱਚ ਸੋਨੇ ਦੀ ਦਰਾਮਦ 33.34 ਫੀਸਦ ਵਧੀ

ਨਵੀਂ ਦਿੱਲੀ:ਦੇਸ਼ ਵਿੱਚ ਸੋਨੇ ਦੀ ਦਰਾਮਦ ਪਿਛਲੇ ਵਿੱਤੀ ਵਰ੍ਹੇ 2021-22 ’ਚ 33.34 ਫੀਸਦ ਵਧ ਕੇ 46.14 ਅਰਬ ਡਾਲਰ ਤੱਕ ਪਹੁੰਚ ਗਈ ਹੈ ਜਿਸ ਨਾਲ ਦੇਸ਼ ਦੇ ਚਾਲੂ ਖਾਤੇ ਦੇ ਘਾਟੇ (ਕੈਡ) ’ਤੇ ਅਸਰ ਪੈਣ ਦਾ ਖਦਸ਼ਾ ਹੈ। ਅਧਿਕਾਰਤ ਅੰਕੜਿਆਂ ਅਨੁਸਾਰ ਵਿੱਤੀ ਵਰ੍ਹੇ 2020-21 ’ਚ ਭਾਰਤ ਦੀ ਸੋਨੇ ਦੀ ਦਰਾਮਦ 34.62 ਅਰਬ ਡਾਲਰ ਸੀ ਪਰ ਵਿੱਤੀ ਵਰ੍ਹੇ 2021-22 ’ਚ ਸੋਨੇ ਦੀ ਦਰਾਮਦ ਵਧਣ ਨਾਲ ਦੇਸ਼ ਦਾ ਵਪਾਰ ਘਾਟਾ ਵੱਧ ਕੇ 192.41 ਅਰਬ ਡਾਲਰ ਤੱਕ ਪਹੁੰਚ ਗਿਆ ਜੋ ਇੱਕ ਸਾਲ ਪਹਿਲਾਂ 102.62 ਅਰਬ ਡਾਲਰ ਸੀ। ਚੀਨ ਤੋਂ ਬਾਅਦ ਭਾਰਤ ਸੋਨੇ ਦਾ ਸਭ ਤੋਂ ਵੱਡਾ ਖਪਤਕਾਰ ਹੈ। ਭਾਰਤ ’ਚ ਸੋਨੇ ਦੀ ਦਰਾਮਦ ਮੁੱਖ ਤੌਰ ’ਤੇ ਗਹਿਣਾ ਉਦਯੋਗ ਦੀ ਮੰਗ ਪੂਰੀ ਕਰਨ ਲਈ ਕੀਤੀ ਜਾਂਦੀ ਹੈ।

You must be logged in to post a comment Login