ਮੈਲਬੌਰਨ ਵਿੱਚ ਗੀਤਾਂ ਦੀ ਛਹਿਬਰ ਲਾਵੇਗਾ ਰਣਜੀਤ ਬਾਵਾ

ਮੈਲਬੌਰਨ ਵਿੱਚ ਗੀਤਾਂ ਦੀ ਛਹਿਬਰ ਲਾਵੇਗਾ ਰਣਜੀਤ ਬਾਵਾ

ਮੈਲਬੌਰਨ  : ਪੰਜਾਬੀ ਸੰਗੀਤਕ ਖੇਤਰ ਵਿੱਚ ਸਰਗਰਮ ਗਾਇਕਾਂ ਦੀ ਭੀੜ ‘ਚੋਂ ਉਂਗਲਾਂ ‘ਤੇ ਗਿਣੇ ਜਾਣ ਵਾਲੇ ਕੁਝ ਫਨਕਾਰਾਂ ਵਿੱੱਚ ਵੱਖਰਾ ਮੁਕਾਮ ਹਾਸਿਲ ਕਰ ਚੁੱਕੇ ਮਸ਼ਹੂਰ ਗਾਇਕ ਅਤੇ ਅਦਾਕਾਰ ਰਣਜੀਤ ਬਾਵਾ 8 ਅਕਤੂਬਰ ਨੂੰ ਮੈਲਬੌਰਨ ਦੇ ਪਲਾਇਸ ਥੀਏਟਰ ਸੇਂਟ ਕਿਲਡਾ ਵਿੱਚ ਆਪਣੀ ਗਾਇਕੀ ਦਾ ਜਲਵਾ ਬਿਖੇਰਨਗੇ। ਰਣਜੀਤ ਬਾਵਾ ਤਕਰੀਬਨ ਚਾਰ ਸਾਲ ਬਾਅਦ ਆਸਟ੍ਰੇਲੀਆ ਦੀ ਧਰਤੀ ‘ਤੇ ‘ਪੰਜਾਬ ਬੋਲਦਾ’ ਲੜੀ ਤਹਿਤ ਆਪਣੀ ਸੰਗੀਤਕ ਸੁਰਾਂ ਦੀ ਮਹਿਫਲ ਲਾਉਣ ਆ ਰਹੇ ਹਨ ਤੇ ਜਿਸ ਕਰਕੇ ਸਮੁੱਚੇ ਪੰਜਾਬੀਆਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਇਹ ਪੂਰੀ ਤਰਾਂ ਪਰਿਵਾਰਕ ਸ਼ੋਅ ਹੋਵੇਗਾ ਜਿੱਥੇ ਹਰ ਵਰਗ ਦੇ ਲੋਕ ਪੂਰੀ ਤਰ੍ਹਾਂ ਆਨੰਦ ਮਾਣ ਸਕਣਗੇ। ਇਸ ਸ਼ੋਅ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹਨ ਤੇ ਸੁਰੱਖਿਆ ਦੇ ਵਿਸ਼ੇਸ਼ ਇੰਤਜ਼ਾਮ ਕੀਤੇ ਗਏ ਹਨ। ਪ੍ਰਬੰਧਕਾਂ ਨੇ ਮੈਲਬੌਰਨ ਵਾਸੀਆਂ ਨੂੰ ਇਸ ਸ਼ੋਅ ਵਿੱਚ ਹਾਜ਼ਰੀ ਭਰਨ ਦੀ ਅਪੀਲ ਕੀਤੀ ਹੈ।

You must be logged in to post a comment Login