ਮੋਗਾ, 20 ਨਵੰਬਰ- ਉੱਤਰ ਭਾਰਤ ਦੀਆਂ 18 ਕਿਸਾਨ ਜਥੇਬੰਦੀਆਂ ਤੇ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਉੱਤੇ ਕਿਸਾਨ ਜਥੇਬੰਦੀਆਂ ਦੇ ਆਗੂ ਪੁਲੀਸ ਦੀਆਂ ਰੋਕਾਂ ਤੋੜਕੇ ਪਰਾਲੀ ਨਾਲ ਭਰੀਆਂ ਟਰਾਲੀਆਂ ਸਕੱਤਰੇਤ ਲੈ ਕੇ ਪੁੱਜਣ ਵਿਚ ਸਫ਼ਲ ਹੋ ਗਏ। ਇਕੱਠੇ ਕਿਸਾਨਾਂ ਨੇ ਸਰਕਾਰ ਵਲੋਂ ਪਰਾਲੀ ਦਾ ਕੋਈ ਹੱਲ ਨਾ ਹੋਣ ’ਤੇ ਰੋਸ ਪ੍ਰਗਟ ਕੀਤਾ। ਇਸ ਮੌਕੇ ਪੁਲੀਸ ਅਧਿਕਾਰੀਆਂ ਨੇ ਕਿਸਾਨਾਂ ਨੂੰ ਸਮਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਪੁਲੀਸ ਕਿਸਾਨਾਂ ਅੱਗੇ ਬੇਵੱਸ ਹੋ ਗਈ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰਾਂ ਕਿਸਾਨਾਂ ਮਜ਼ਦੂਰਾਂ ਖ਼ਿਲਾਫ਼ ਨਫ਼ਰਤ ਤੇ ਬਦਲੇ ਦੀ ਭਾਵਨਾ ਨਾਲ ਕੰਮ ਕਰ ਰਹੀਆਂ ਹਨ। ਪਰਾਲੀ ਦਾ ਠੋਸ ਹੱਲ ਕਰਨ, ਪਰਾਲੀ ਸਾੜਨ ’ਤੇ ਦਰਜ ਕੀਤੇ ਕੇਸ ਤੇ ਮਾਲ ਵਿਭਾਗ ਦੇ ਰਿਕਾਰਡ ਵਿਚ ਕੀਤੀਆਂ ਲਾਲ ਐਂਟਰੀਆਂ ਰੱਦ ਕਰਨ, ਰੱਦ ਕੀਤੇ ਪਾਸਪੋਰਟ ਬਣਾਉਣ ਤੇ ਹਥਿਆਰਾਂ ਦੇ ਰੱਦ ਕੀਤੇ ਲਾਇਸੈਂਸ ਮੁੜ ਬਣਾਉਣ ਅਤੇ ਸਬਸਿਡੀਆਂ ਬਹਾਲ ਕੀਤੀਆਂ ਜਾਣ ਦੀ ਮੰਗ ਕੀਤੀ। ਸਰਕਾਰ ਕਿਸਾਨਾਂ ਖ਼ਿਲਾਫ਼ ਪਰਚੇ ਦਰਜ ਕਰਕੇ ਉਨ੍ਹਾਂ ’ਤੇ ਦਬਾਅ ਪਾ ਕੇ ਤੰਗ ਕਰ ਰਹੀ ਹੈ। ਉਹ ਸਰਕਾਰ ਤੋਂ ਮੰਗ ਕਰਦੇ ਹਨ ਕਿ ਪਰਾਲੀ ਨੂੰ ਸੰਭਾਲਣ ਲਈ ਕੋਈ ਠੋਸ ਪ੍ਰਬੰਧ ਕਰੇ।
ਮੋਗਾ: ਪੁਲੀਸ ਰੋਕਾਂ ਤੋੜਕੇ ਕਿਸਾਨ ਪਰਾਲੀ ਨਾਲ ਭਰੀਆਂ ਟਰਾਲੀਆਂ ਲੈ ਕੇ ਸਕੱਤਰੇਤ ਪੁੱਜੇ
Previous Articleਬਟਾਲਾ: ਪਿੰਡ ਸਦਾਰੰਗ ਵਿਚਲੇ ਗੁਰਦੁਆਰੇ ਅੰਦਰ ਬੇਅਦਬੀ
Next Article ਪੰਜਾਬ ਵਿਧਾਨ ਸਭਾ ਦਾ ਦੋ ਦਿਨਾਂ ਸਰਦ ਰੁੱਤ ਸੈਸ਼ਨ 28 ਤੋਂ