ਰਿਪਬਲਿਕਨਾਂ ਵੱਲੋਂ ਟਰੰਪ ਅਤੇ ਮਸਕ ਨੂੰ ਟਕਰਾਅ ਨੂੰ ਖਤਮ ਕਰਨ ਦੀ ਅਪੀਲ

ਰਿਪਬਲਿਕਨਾਂ ਵੱਲੋਂ ਟਰੰਪ ਅਤੇ ਮਸਕ ਨੂੰ ਟਕਰਾਅ ਨੂੰ ਖਤਮ ਕਰਨ ਦੀ ਅਪੀਲ

ਵਾਸ਼ਿੰਗਟਨ, 7 ਜੂਨ : ਰਾਸ਼ਟਰਪਤੀ ਡੋਨਲਡ ਟਰੰਪ ਦੇ ਐਲਨ ਮਸਕ ਨਾਲ ਟਕਰਾਅ ਤੋਂ ਬਾਅਦ ਕਾਨੂੰਨ ਨਿਰਮਾਤਾ ਅਤੇ ਰੂੜੀਵਾਦੀ ਸ਼ਖਸੀਅਤਾਂ (lawmakers and conservative figures) ਲੰਬੇ ਸਮੇਂ ਤੋਂ ਚੱਲ ਰਹੇ ਝਗੜੇ ਦੇ ਸੰਭਾਵੀ ਨਤੀਜਿਆਂ ਤੋਂ ਡਰੋਂ ਤਨਾਅ ਘਟਾਉਣ ਦੀ ਨੂੰ ਅਪੀਲ ਕਰ ਰਹੀਆਂ ਹਨ। ਦੋ ਸ਼ਕਤੀਸ਼ਾਲੀ ਵਿਅਕਤੀਆਂ ਵਿਚਕਾਰ ਦੁਸ਼ਮਣੀ ਦਾ ਵਿਸਫੋਟ ਰਿਪਬਲਿਕਨਾਂ ਦੇ ਵੱਡੇ ਟੈਕਸ ਅਤੇ ਸਰਹੱਦੀ ਖਰਚ ਕਾਨੂੰਨ ਲਈ ਅੱਗੇ ਵਧਣ ਦੇ ਰਾਹ ਨੂੰ ਗੁੰਝਲਦਾਰ ਬਣਾ ਸਕਦਾ ਹੈ। ਕਿਉਂਕਿ ਟਰੰਪ ਵੱਲੋਂ ਇਸ ਨੂੰ ਅੱਗੇ ਵਧਾਇਆ ਗਿਆ ਹੈ, ਪਰ ਮਸਕ ਵੱਲੋਂ ਇਸ ’ਤੇ ਹਮਲਾ ਕੀਤਾ ਗਿਆ ਹੈ। ਵਾਸ਼ਿੰਗਟਨ ਰਾਜ ਦੇ ਰਿਪਬਲਿਕਨ ਪ੍ਰਤੀਨਿਧੀ ਡੈਨ ਨਿਊਹਾਊਸ ਨੇ ਕਿਹਾ, ‘‘ਮੈਨੂੰ ਉਮੀਦ ਹੈ ਕਿ ਇਹ ਸਾਨੂੰ ਉਹ ਕੰਮ ਕਰਨ ਤੋਂ ਨਹੀਂ ਭਟਕਾਏਗਾ ਜਿਸਦੀ ਸਾਨੂੰ ਲੋੜ ਹੈ। ਮੈਨੂੰ ਲੱਗਦਾ ਹੈ ਕਿ ਗੁੱਸਾ ਠੰਡਾ ਹੋ ਜਾਵੇਗਾ ਅਤੇ ਉਹ ਆਪਣੇ ਮਨ ਮੁਟਾਅ ਠੀਕ ਕਰਨਗੇ।’’ ਸ਼ੁੱਕਰਵਾਰ ਦੁਪਹਿਰ ਤੱਕ ਮਸਕ ਆਪਣਾ ਗੁੱਸਾ ਕਾਬੂ ਵਿੱਚ ਰੱਖ ਰਿਹਾ ਸੀ ਅਤੇ ਉਹ ਰਾਸ਼ਟਰਪਤੀ ’ਤੇ ਹਮਲਾ ਕਰਨ ਦੀ ਬਜਾਇ ਸੋਸ਼ਲ ਮੀਡੀਆ ’ਤੇ ਆਪਣੀਆਂ ਵੱਖ-ਵੱਖ ਕੰਪਨੀਆਂ ਬਾਰੇ ਪੋਸਟ ਕਰ ਰਿਹਾ ਸੀ। ਟੈਕਸਾਸ ਦੇ ਰਿਪਬਲਿਕਨ ਸੈਨੇਟਰ ਟੇਡ ਕਰੂਜ਼ ਨੇ ਵੀਰਵਾਰ ਰਾਤ ਨੂੰ ਫੌਕਸ ਨਿਊਜ਼ ਦੇ ਹੋਸਟ ਸੀਨ ਹੈਨਿਟੀ ਨੂੰ ਦੱਸਿਆ, ‘‘ਮੈਨੂੰ ਉਮੀਦ ਹੈ ਕਿ ਉਹ ਦੋਵੇਂ ਇਕੱਠੇ ਵਾਪਸ ਆਉਣਗੇ ਕਿਉਂਕਿ ਜਦੋਂ ਉਹ ਦੋਵੇਂ ਇਕੱਠੇ ਕੰਮ ਕਰ ਰਹੇ ਹੋਣਗੇ ਤਾਂ ਅਸੀਂ ਅਮਰੀਕਾ ਲਈ ਬਹੁਤ ਕੁਝ ਕਰ ਸਕਾਂਗੇ।

You must be logged in to post a comment Login