ਵਿਸ਼ਵ ਕੱਪ 2023 : ਆਸ਼ਟ੍ਰੇਲੀਆ ਦੀ ਭਾਰਤ ‘ਤੇ ਸ਼ਾਨਦਾਰ ਜਿੱਤ, ਬਣਿਆ ਵਿਸ਼ਵ ਚੈਂਪੀਅਨ

ਵਿਸ਼ਵ ਕੱਪ 2023 : ਆਸ਼ਟ੍ਰੇਲੀਆ ਦੀ ਭਾਰਤ ‘ਤੇ ਸ਼ਾਨਦਾਰ ਜਿੱਤ, ਬਣਿਆ ਵਿਸ਼ਵ ਚੈਂਪੀਅਨ

ਅਹਿਮਦਾਬਾਦ :- ਕ੍ਰਿਕਟ ਵਿਸ਼ਵ ਕੱਪ 2023 ਦਾ ਫਾਈਨਲ ਮੁਕਾਬਲਾ ਭਾਰਤ ਤੇ ਆਸਟ੍ਰੇਲੀਆ ਵਿਚਕਾਰ ਖੇਡਿਆ ਗਿਆ। ਭਾਰਤ 6 ਵਿਕਟਾਂ ਨਾਲ ਹਾਰ ਗਿਆ।ਭਾਰਤ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕੀਤੀ ਤੇ ਭਾਰਤੀ ਬਲੇਬਾਜ਼ਾਂ ਨੇ ਪੂਰੀ ਤਰ੍ਹਾਂ ਨਿਰਾਸ਼ ਕੀਤਾ ਤੇ ਆਸਟ੍ਰੇਲੀਆ ਨੂੰ 241 ਦਾ ਟਾਰਗੇਟ ਦਿੱਤਾ। ਆਸਟ੍ਰੇਲੀਆ ਨੇ ਇਹ ਟੀਚਾ ਆਸਾਨੀ ਨਾਲ ਹਾਸਲ ਕਰਕੇ ਵਿਸ਼ਵ ਕੱਪ 2023 ਆਪਣੇ ਨਾਮ ਕਰ ਲਿਆ।ਭਾਰਤੀ ਗੇਂਦਬਾਜ਼ ਵੀ ਅੱਜ ਜਿ਼ਆਦਾ ਕਮਾਲ ਨਹੀਂ ਕਰ ਸਕੇ ਤੇ ਨਤੀਜੇ ਵਜੋਂ ਭਾਰਤ ਵਿਸ਼ਵ ਕੱਪ ਦਾ ਫਾਈਨਲ ਮੈਚ ਹਾਰ ਗਿਆ। ਹਾਲਾਂਕਿ ਭਾਰਤੀ ਗੇਂਦਬਾਜ਼ਾਂ ਨੇ ਪਹਿਲੇ 10 ਓਵਰਾਂ ਵਿਚ ਆਸਟ੍ਰੇਲੀਆ ਦੇ 3 ਬੱਲੇਬਾਜ਼ ਆਊਟ ਕਰ ਦਿੱਤੇ ਪਰ ਇਸ ਤੋਂ ਬਾਅਦ ਅਗਲੀ ਪਾਟਨਰਸਿ਼ਪ ਲੰਬੀ ਚਲੀ ਤੇ ਭਾਰਤ ਦਾ ਵਿਸ਼ਵ ਕੱਪ ਜਿੱਤਣ ਦਾ ਸੁਪਨਾ ਚਕਨਾਚੂਰ ਹੋ ਗਿਆ।

You must be logged in to post a comment Login