ਸਪਾਟੀਫਾਈ ’ਤੇ ਸਿੱਧੂ ਮੂਸੇ ਵਾਲਾ ਨੇ ਕੀਤਾ ਵੱਡਾ ਮੁਕਾਮ ਹਾਸਲ

ਸਪਾਟੀਫਾਈ ’ਤੇ ਸਿੱਧੂ ਮੂਸੇ ਵਾਲਾ ਨੇ ਕੀਤਾ ਵੱਡਾ ਮੁਕਾਮ ਹਾਸਲ

 ਸਪਾਟੀਫਾਈ ’ਤੇ ਸਿੱਧੂ ਮੂਸੇ ਵਾਲਾ ਨੇ ਇਕ ਵੱਡਾ ਮੁਕਾਮ ਹਾਸਲ ਕੀਤਾ ਹੈ। ਸਪਾਟੀਫਾਈ ’ਤੇ ਸਭ ਤੋਂ ਵੱਧ ਫਾਲੋਅ ਕੀਤੇ ਜਾਣ ਵਾਲੇ ਕਲਾਕਾਰਾਂ ਦੀ ਲਿਸਟ ਸਾਹਮਣੇ ਆਈ ਹੈ, ਜਿਸ ’ਚ ਸਿੱਧੂ ਮੂਸੇ ਵਾਲਾ 50ਵੇਂ ਨੰਬਰ ’ਤੇ ਹਨ।ਅਜਿਹਾ ਕਰਨ ਵਾਲੇ ਸਿੱਧੂ ਮੂਸੇ ਵਾਲਾ ਇਕਲੌਤੇ ਪੰਜਾਬੀ ਕਲਾਕਾਰ ਬਣ ਗਏ ਹਨ। ਸਪਾਟੀਫਾਈ ਦੀ ਇਹ ਲਿਸਟ ‘ਚਾਰਟ ਮਾਸਟਰਸ’ ਵਲੋਂ ਸਾਂਝੀ ਕੀਤੀ ਗਈ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਸਪਾਟੀਫਾਈ ’ਤੇ ਸਿੱਧੂ ਦੇ 2 ਕਰੋੜ 78 ਲੱਖ ਫਾਲੋਅਰਜ਼ ਹਨ।ਸਪਾਟੀਫਾਈ ’ਤੇ 100 ਸਭ ਤੋਂ ਵੱਧ ਫਾਲੋਅ ਕੀਤੇ ਜਾਣ ਵਾਲੇ ਕਲਾਕਾਰਾਂ ’ਚ ਬਾਦਸ਼ਾਹ, ਦਿਲਜੀਤ ਦੋਸਾਂਝ ਤੇ ਗੁਰੂ ਰੰਧਾਵਾ ਵਰਗੇ ਪੰਜਾਬੀ ਸਿਤਾਰਿਆਂ ਨੇ ਵੀ ਆਪਣੀ ਜਗ੍ਹਾ ਬਣਾਈ ਹੈ।ਬਾਦਸ਼ਾਹ 2 ਕਰੋੜ 57 ਲੱਖ ਫਾਲੋਅਰਜ਼ ਨਾਲ 60ਵੇਂ, ਦਿਲਜੀਤ ਦੋਸਾਂਝ 1 ਕਰੋੜ 87 ਲੱਖ ਫਾਲੋਅਰਜ਼ ਨਾਲ 95ਵੇਂ ਤੇ ਗੁਰੂ ਰੰਧਾਵਾ 1 ਕਰੋੜ 79 ਲੱਖ ਫਾਲੋਅਰਜ਼ ਨਾਲ ਇਸ ਲਿਸਟ ’ਚ 97ਵੇਂ ਨੰਬਰ ’ਤੇ ਹਨ।ਦੱਸ ਦੇਈਏ ਕਿ ਇਸ ਲਿਸਟ ’ਚ ਭਾਰਤੀ ਕਲਾਕਾਰ ਅਰਿਜੀਤ ਸਿੰਘ ਨੇ ਵੱਡਾ ਮੁਕਾਮ ਹਾਸਲ ਕੀਤਾ ਹੈ। ਅਰਿਜੀਤ ਸਿੰਘ ਸਪਾਟੀਫਾਈ ’ਤੇ ਸਭ ਤੋਂ ਵੱਧ ਫਾਲੋਅ ਕੀਤੇ ਜਾਣ ਵਾਲੇ ਕਲਾਕਾਰਾਂ ਦੀ ਲਿਸਟ ’ਚ ਦੂਜੇ ਨੰਬਰ ’ਤੇ ਹਨ, ਜਿਨ੍ਹਾਂ ਦੇ 9 ਕਰੋੜ 99 ਲੱਖ ਫਾਲੋਅਰਜ਼ ਹਨ। ਇਸ ਦੇ ਨਾਲ ਹੀ ਨੇਹਾ ਕੱਕੜ 4 ਕਰੋੜ 43 ਲੱਖ ਫਾਲੋਅਰਜ਼ ਨਾਲ 20ਵੇਂ ਤੇ ਏ. ਆਰ. ਰਹਿਮਾਨ 4 ਕਰੋੜ 28 ਲੱਖ ਫਾਲੋਅਰਜ਼ ਨਾਲ 24ਵੇਂ ਨੰਬਰ ’ਤੇ ਹਨ।

You must be logged in to post a comment Login