ਅਗਨੀਪਥ ਖ਼ਿਲਾਫ਼ ਹਰਿਆਣਾ ਦੇ ਪਲਵਲ, ਹੋਡਲ ਅਤੇ ਬੱਲਬਗੜ੍ਹ ’ਚ ਪ੍ਰਦਰਸ਼ਨ

ਅਗਨੀਪਥ ਖ਼ਿਲਾਫ਼ ਹਰਿਆਣਾ ਦੇ ਪਲਵਲ, ਹੋਡਲ ਅਤੇ ਬੱਲਬਗੜ੍ਹ ’ਚ ਪ੍ਰਦਰਸ਼ਨ

ਫਰੀਦਾਬਾਦ-ਹਰਿਆਣਾ ਵਿੱਚ ਪਲਵਲ ਦੇ ਆਗਰਾ ਚੌਕ ’ਤੇ ਅਗਨੀਪੱਥ ਯੋਜਨਾ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਪੱਥਰਬਾਜ਼ੀ ਕੀਤੀ ਜਿਸ ਮਗਰੋਂ ਪੁਲੀਸ ਫੋਰਸ ਬਲ ਮੌਕੇ ’ਤੇ ਪਹੁੰਚ ਗਈ। ਪੁਲੀਸ ਦੇ ਵਾਹਨਾਂ ਨੂੰ ਨੁਕਸਾਨ ਪਹੁੰਚਾਏ ਜਾਣ ਦੀ ਵੀ ਸੂਚਨਾ ਮਿਲੀ ਹੈ। ਇਸੇ ਤਰ੍ਹਾਂ ਹੋਡਲ ਵਿੱਚ ਵੀ ਦੋ ਘੰਟੇ ਤੱਕ ਅਜਿਹਾ ਹੀ ਧਰਨਾ ਦਿੱਤਾ ਗਿਆ। ਇਸੇ ਦੌਰਾਨ ਪਲਵਲ ਜ਼ਿਲ੍ਹੇ ਵਿੱਚ ਹਿੰਸਾ ਸਬੰਧੀ 1,000 ਤੋਂ ਵੱਧ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਸਕੀਮ ਪ੍ਰਦਰਸ਼ਨ ਦੌਰਾਨ ਹੋਈ ਹਿੰਸਾ ਸਬੰਧੀ ਪੁਲੀਸ ਵੱਲੋਂ ਐਤਵਾਰ ਨੂੰ ਤਿੰਨ ਐੱਫਆਈਆਰ ਦਰਜ ਕੀਤੀਆਂ ਗਈਆਂ ਹਨ। ਪੁਲੀਸ ਦੇ ਇੱਕ ਤਰਜਮਾਨ ਨੇ ਦੱਸਿਆ ਕਿ ਐਫਆਈਆਰ ’ਚ 80 ਨੌਜਵਾਨਾਂ ਨੂੰ ਨਾਮਜ਼ਦ ਕੀਤਾ ਗਿਆ ਹੈ ਅਤੇ ਬਾਕੀ 950 ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੇ ਸੁਰੱਖਿਆ ਸਖਤ ਕੀਤੀ ਹੋਈ ਹੈ। ਇੰਟਰਨੈੱਟ ਸੇਵਾਵਾਂ ਸੋਮਵਾਰ ਸ਼ਾਮ 4 ਵਜੇ ਤੱਕ ਮੁਅੱਤਲ ਰਹਿਣਗੀਆਂ। ਇਸੇ ਦੌਰਾਨ ਅੱਜ ਬੱਲਬਗੜ੍ਹ ਅਨਾਜ ਮੰਡੀ ਨੇੜੇ ਵੀ ਅਗਨੀਪਥ ਸਕੀਮ ਖ਼ਿਲਾਫ਼ ਮੁਜ਼ਾਹਰਾ ਕੀਤਾ ਗਿਆ ਅਤੇ ਕੁਝ ਨੌਜਵਾਨਾਂ ਨੇ ਪੱਥਰਬਾਜ਼ੀ ਕੀਤੀ। ਪੁਲੀਸ ਨੇ ਦੱਸਿਆ ਕਿ ਪ੍ਰਰਦਰਸ਼ਨਕਾਰੀਆਂ ਘੇਰ ਲਿਆ ਗਿਆ ਸੀ ਅਤੇ ਆਵਾਜਾਈ ਬਹਾਲ ਕਰਵਾ ਦਿੱਤੀ ਗਈ।

You must be logged in to post a comment Login