ਅਟਾਰੀ ‘ਚ ਯੂਥ ਕਾਂਗਰਸੀ ਆਗੂ ਹੈਰੋਇਨ ਸਮੇਤ ਗ੍ਰਿਫਤਾਰ

ਅਟਾਰੀ ‘ਚ ਯੂਥ ਕਾਂਗਰਸੀ ਆਗੂ ਹੈਰੋਇਨ ਸਮੇਤ ਗ੍ਰਿਫਤਾਰ

ਅੰਮ੍ਰਿਤਸਰ – ਅਟਾਰੀ ‘ਚ ਪਿੰਡ ਹੋਸ਼ਿਆਰਨਗਰ ਦੇ ਰਹਿਣ ਵਾਲੇ ਰੂਪਾ ਨਾਂ ਦੇ ਇਕ ਵਿਅਕਤੀ ਨੂੰ ਪੁਲਸ ਨੇ ਨਾਕੇਬੰਦੀ ਦੌਰਾਨ ਹੈਰੋਇਨ ਸਣੇ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਗੁਰਇਕਬਾਲ ਸਿੰਘ ਰੂਪਾ ਯੂਥ ਕਾਂਗਰਸ ਐਂਟੀ ਨਾਰਕੋਟਿਕ ਸੈੱਲ ਅਟਾਰੀ ਦਾ ਬਲਾਕ ਪ੍ਰਧਾਨ ਹੈ, ਜਿਸ ਨੂੰ ਪੁਲਸ ਨੇ ਥਾਸਾ ਨੇੜੇ ਨਾਕੇਬੰਦੀ ਦੌਰਾਨ ਰੰਗੇ ਹੱਥੀਂ ਕਾਬੂ ਕਰ ਲਿਆ। ਰੂਪਾ ਦੇ ਖਿਲਾਫ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

You must be logged in to post a comment Login