ਅਦਾਕਾਰਾ ਜੈਕਲਿਨ ਫਰਨਾਂਡੇਜ਼ ਦਿੱਲੀ ਪੁਲੀਸ ਸਾਹਮਣੇ ਪੇਸ਼

ਅਦਾਕਾਰਾ ਜੈਕਲਿਨ ਫਰਨਾਂਡੇਜ਼ ਦਿੱਲੀ ਪੁਲੀਸ ਸਾਹਮਣੇ ਪੇਸ਼

ਨਵੀਂ ਦਿੱਲੀ, 14 ਸਤੰਬਰ- ਬੌਲੀਵੁੱਡ ਅਦਾਕਾਰਾ ਜੈਕਲਿਨ ਫਰਨਾਂਡੇਜ਼ ਕਥਿਤ ਠੱਗ ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ ਜਬਰੀ ਵਸੂਲੀ ਮਾਮਲੇ ਵਿੱਚ ਬੁੱਧਵਾਰ ਨੂੰ ਦਿੱਲੀ ਪੁਲੀਸ ਦੀ ਆਰਥਿਕ ਅਪਰਾਧ ਸ਼ਾਖਾ ਸਾਹਮਣੇ ਪੇਸ਼ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਸ੍ਰੀਲੰਕਾ ਦੀ ਨਾਗਰਿਕ ਫਰਨਾਂਡੇਜ਼ ਤੀਜਾ ਸੰਮਨ ਜਾਰੀ ਹੋਣ ਬਾਅਦ ਜਾਂਚ ਵਿੱਚ ਸ਼ਾਮਲ ਹੋਈ ਹੈ। ਪੁਲੀਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅਦਾਕਾਰਾ ਦੇ ਨਾਲ ਪਿੰਕੀ ਇਰਾਨੀ ਵੀ ਸੀ। ਇਰਾਨੀ ਨੇ ਹੀ ਫਰਨਾਂਡੇਜ਼ ਦੀ ਚੰਦਰਸ਼ੇਖਰ ਨਾਲ ਕਥਿਤ ਜਾਣ-ਪਛਾਣ ਕਰਵਾਈ ਸੀ। ਅਦਾਕਾਰਾ ਨੂੰ ਸੋਮਵਾਰ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਸੀ ਪਰ ਉਸ ਨੇ ਰੁਝੇਵਿਆਂ ਦਾ ਹਵਾਲਾ ਦਿੰਦਿਆ ਕੋਈ ਹੋਰ ਤਰੀਕ ਦੇਣ ਦੀ ਬੇਨਤੀ ਕੀਤੀ ਸੀ। ਇਸ ਮਹੀਨੇ ਦੇ ਸ਼ੁਰੂ ਵਿੱਚ ਬੌਲੀਵੁੱਡ ਦੀ ਇਕ ਹੋਰ ਅਦਾਕਾਰਾ ਨੋਰਾ ਫਤੇਹੀ ਤੋਂ ਵੀ ਈਡੀ ਨੇ ਇਸੇ ਮਾਮਲੇ ਵਿੱਚ ਛੇ ਘੰਟਿਆਂ ਦੇ ਕਰੀਬ ਪੁੱਛਗਿਛ ਕੀਤੀ ਸੀ। ਈਡੀ ਮੁਤਾਬਕ ਫਤੇਹੀ ਅਤੇ ਫਰਨਾਂਡੇਜ਼ ਨੇ ਚੰਦਰਸ਼ੇਖਰ ਤੋਂ ਮਹਿੰਗੀਆਂ ਕਾਰਾਂ ਤੇ ਹੋਰ ਤੋਹਫ਼ੇ ਲਏ ਸਨ।

You must be logged in to post a comment Login