ਸਿਡਨੀ : ਆਸਟ੍ਰੇਲੀਆ ਵਿਖੇ ਸਿਡਨੀ ਦੇ ਪੱਛਮੀ ਉਪਨਗਰ ਵਿੱਚ ਇੱਕ ਇਨਡੋਰ ਪੂਲ ਵਿੱਚ ਲਗਭਗ 20 ਅਫਗਾਨ ਔਰਤਾਂ ਤੈਰਾਕੀ ਸਿੱਖਣ ਲਈ ਆਉਂਦੀਆਂ ਹਨ। ਇਹ ਸਾਰੀਆਂ ਸ਼ਰਨਾਰਥੀ ਵਜੋਂ ਆਸਟ੍ਰੇਲੀਆ ਪਹੁੰਚੀਆਂ ਹਨ। ਕਰੀਬ ਦੋ ਦਹਾਕੇ ਪਹਿਲਾਂ ਆਸਟ੍ਰੇਲੀਆ ਪਹੁੰਚੀ ਇੱਕ ਅਫਗਾਨ ਔਰਤ ਉਨ੍ਹਾਂ ਨੂੰ ਤੈਰਾਕੀ ਸਿਖਾਉਂਦੀ ਹੈ ਅਤੇ ਨਾਲ ਹੀ ਦੇਸ਼ ਦੇ ਬੀਚ ਕਲਚਰ ਬਾਰੇ ਵੀ ਜਾਣਕਾਰੀ ਦਿੰਦੀ ਹੈ। 22 ਸਾਲ ਪਹਿਲਾਂ ਅਫਗਾਨਿਸਤਾਨ ਤੋਂ ਆਸਟ੍ਰੇਲੀਆ ਆਈ ਮਰੀਅਮ ਜ਼ਾਹਿਦ ਨੇ ਕਿਹਾ ਕਿ ਉਸਦੀ ਸਿਖਲਾਈ ਔਰਤਾਂ ਨੂੰ ਆਪਣੀ ਪਛਾਣ ਬਣਾਉਣ ਅਤੇ ਜੰਗ ਦੇ ਸਦਮੇ ਤੋਂ ਉਭਰਨ ਵਿੱਚ ਮਦਦ ਕਰਦੀ ਹੈ, ਜਿਸ ਨੇ ਉਹਨਾਂ ਦੇ ਦੇਸ਼ ਨੂੰ ਤਬਾਹ ਕਰ ਦਿੱਤਾ ਹੈ। ਨਿਊਜ਼ ਏਜੰਸੀ ਰਾਇਟਰਜ਼ ਮੁਤਾਬਕ ਜ਼ਾਹਿਦ ਨੇ ਕਿਹਾ ਕਿ ਇਹ ਕੁਝ ਅਜਿਹਾ ਹੈ ਜੋ ਸਭ ਤੋਂ ਪਹਿਲਾਂ ਇੱਕ ਇਨਸਾਨ ਦੇ ਰੂਪ ਵਿੱਚ ਆਪਣੀ ਪਛਾਣ ਬਣਾਉਣ ਲਈ ਉਨ੍ਹਾਂ ਦੇ ਜੀਵਨ ਦੇ ਮਨੋਵਿਗਿਆਨਕ ਅਤੇ ਭਾਵਨਾਤਮਕ ਪਹਿਲੂਆਂ ‘ਤੇ ਅਸਰ ਕਰੇਗਾ। ਅਸੀਂ ਉਨ੍ਹਾਂ ਲਈ ਯਾਦਾਂ ਤਿਆਰ ਕਰ ਰਹੇ ਹਾਂ- ਆਜ਼ਾਦੀ, ਖੁਸ਼ੀ ਅਤੇ ਮੌਕਿਆਂ ਦੀਆਂ ਯਾਦਾਂ।ਜ਼ਿਕਰਯੋਗ ਹੈ ਕਿ ਅਫਗਾਨਿਸਤਾਨ ਤੋਂ ਅਮਰੀਕਾ ਦੀ ਅਗਵਾਈ ਵਾਲੇ ਗਠਜੋੜ ਦੇ ਜਲਦਬਾਜ਼ੀ ਵਿਚ ਵਾਪਸੀ ਦੇ ਇਕ ਸਾਲ ਬਾਅਦ ਹਜ਼ਾਰਾਂ ਅਫਗਾਨ ਅਮਰੀਕਾ ਅਤੇ ਯੂਰਪ ਵਿਚ ਮੁੜ ਵਸੇ ਹੋਏ ਹਨ। ਆਸਟ੍ਰੇਲੀਆ ਨੇ ਅਗਸਤ 2001 ਤੋਂ ਸ਼ੁਰੂ ਵਿੱਚ ਅਫਗਾਨੀਆਂ ਨੂੰ 3,000 ਮਾਨਵਤਾਵਾਦੀ ਵੀਜ਼ੇ ਦਿੱਤੇ ਸਨ। ਇਸ ਸਾਲ ਦੇ ਸ਼ੁਰੂ ਵਿੱਚ ਇਸ ਨੇ ਕਿਹਾ ਸੀ ਕਿ ਉਹ ਅਗਲੇ ਚਾਰ ਸਾਲਾਂ ਵਿੱਚ 15,000 ਹੋਰ ਸ਼ਰਨਾਰਥੀਆਂ ਨੂੰ ਆਸਟ੍ਰੇਲੀਆ ਆਉਣ ਦੀ ਇਜਾਜ਼ਤ ਦੇਵੇਗਾ। ਜ਼ਾਹਿਦ ਦਾ ‘ਅਫ਼ਗਾਨ ਵੂਮੈਨ ਆਨ ਦ ਮੂਵ’ ਪ੍ਰੋਗਰਾਮ ਸ਼ਰਨਾਰਥੀਆਂ ਦੀ ਮਦਦ ਕਰਦਾ ਹੈ। ਇਹਨਾਂ ਵਿਚੋਂ ਬਹੁਤ ਸਾਰੇ ਕੱਟੜਪੰਥੀ ਇਸਲਾਮਿਕ ਤਾਲਿਬਾਨ ਲਹਿਰ ਦੇ ਸੱਤਾ ਵਿੱਚ ਵਾਪਸ ਆਉਣ ਤੋਂ ਬਾਅਦ ਅਫਗਾਨਿਸਤਾਨ ਤੋਂ ਭੱਜ ਗਏ ਸਨ। ਜ਼ਾਹਿਦ ਔਰਤਾਂ ਨੂੰ ਤੈਰਾਕੀ ਅਤੇ ਡਰਾਈਵਿੰਗ ਸਿੱਖਣ ਦੇ ਨਾਲ-ਨਾਲ ਨੌਕਰੀਆਂ ਲੱਭਣ ਵਿੱਚ ਮਦਦ ਕਰਦੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਹੁਣ ਇਹ ਔਰਤਾਂ ਅਫਗਾਨਿਸਤਾਨ ਵਾਪਸ ਨਹੀਂ ਜਾ ਸਕਦੀਆਂ, ਜਿੱਥੇ ਸਰਕਾਰ ਨੇ ਔਰਤਾਂ ਅਤੇ ਕੁੜੀਆਂ ਦੇ ਅਧਿਕਾਰਾਂ ‘ਤੇ ਬਹੁਤ ਘਾਣ ਕੀਤਾ ਹੈ। ਕੁੜੀਆਂ ਦੇ ਹਾਈ ਸਕੂਲ ਜਾਣ ‘ਤੇ ਪਾਬੰਦੀ ਹੈ। ਇੱਕ ਸਾਲ ਪਹਿਲਾਂ ਆਪਣੇ ਪਤੀ ਅਤੇ ਬੱਚੇ ਨਾਲ ਆਸਟ੍ਰੇਲੀਆ ਪਹੁੰਚੀ ਔਰਤ ਸਹਿਰ ਅਜ਼ੀਜ਼ੀ ਨੇ ਕਿਹਾ ਕਿ ਮੈਂ ਹਰ ਸਮੇਂ ਘਰ ਵਿੱਚ ਬੈਠਣ ਅਤੇ ਅਫਗਾਨਿਸਤਾਨ ਦੇ ਮਾੜੇ ਹਾਲਾਤ ਬਾਰੇ ਸੋਚਣ ਦੀ ਬਜਾਏ ਆਪਣੀ ਪੜ੍ਹਾਈ ਅਤੇ ਡਰਾਈਵਿੰਗ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ।
Share on Facebook
Follow on Facebook
Add to Google+
Connect on Linked in
Subscribe by Email
Print This Post

You must be logged in to post a comment Login