ਅਫ਼ਗ਼ਾਨਿਸਤਾਨ ’ਚ ਹੜ੍ਹਾਂ ਕਾਰਨ ਘੱਟੋ-ਘੱਟ 300 ਮੌਤਾਂ ਤੇ ਕਈ ਲਾਪਤਾ

ਅਫ਼ਗ਼ਾਨਿਸਤਾਨ ’ਚ ਹੜ੍ਹਾਂ ਕਾਰਨ ਘੱਟੋ-ਘੱਟ 300 ਮੌਤਾਂ ਤੇ ਕਈ ਲਾਪਤਾ

ਇਸਲਾਮਾਬਾਦ, 11 ਮਈ- ਅਫ਼ਗਾਨਿਸਤਾਨ ਦੇ ਬਗ਼ਲਾਨ ਸੂਬੇ ਵਿੱਚ ਮੀਂਹ ਕਾਰਨ ਆਏ ਹੜ੍ਹਾਂ ਕਾਰਨ ਘੱਟੋ-ਘੱਟ 300 ਵਿਅਕਤੀਆਂ ਦੀ ਮੌਤ ਹੋ ਗਈ ਤੇ ਸੈਂਕੜੇ ਜ਼ਖਮੀ ਹੋ ਗਏ। ਹੜ੍ਹਾਂ ਕਾਰਨ 1000 ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਹੜ੍ਹਾਂ ਕਾਰਨ ਕਈ ਲੋਕ ਲਾਪਤਾ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ। ਕੁਦਰਤੀ ਆਫ਼ਤ ਪ੍ਰਬੰਧਨ ਮੰਤਰਾਲੇ ਦੇ ਬੁਲਾਰੇ ਅਬਦੁੱਲਾ ਜਨਾਨ ਸਾਕ ਨੇ ਕਿਹਾ ਕਿ ਹੜ੍ਹ ਨੇ ਰਾਜਧਾਨੀ ਕਾਬੁਲ ਨੂੰ ਵੀ ਪ੍ਰਭਾਵਿਤ ਕੀਤਾ ਹੈ।

You must be logged in to post a comment Login