ਅਬੋਹਰ ਦੇ ਵਿਦਿਆਰਥੀ ਯੂਕਰੇਨ ’ਚ ਫਸੇ: ਪਰਿਵਾਰ ਪ੍ਰੇਸ਼ਾਨ

ਅਬੋਹਰ ਦੇ ਵਿਦਿਆਰਥੀ ਯੂਕਰੇਨ ’ਚ ਫਸੇ: ਪਰਿਵਾਰ ਪ੍ਰੇਸ਼ਾਨ

ਫਾਜ਼ਿਲਕਾ, 25 ਫਰਵਰੀ-ਯੂਕਰੇਨ ’ਚ ਅਬੋਹਰ ਦੇ ਕਈ ਵਿਦਿਆਰਥੀ ਫਸੇ ਹੋਏ ਹਨ, ਜਿਸ ਕਾਰਨ ਮਾਪੇ ਕਾਫ਼ੀ ਚਿੰਤਤ ਹਨ। ਉਹ ਆਪਣੇ ਬੱਚਿਆਂ ਦੇ ਲਈ ਸੁਰੱਖਿਅਤ ਪਰਤਨ ਦੀ ਅਰਦਾਸ ਕਰ ਰਹੇ ਹਨ। ਅਬੋਹਰ ਦੇ ਮੁਹੱਲਾ ਭਗਵਾਨਪੁਰਾ ਵਾਸੀ ਸੇਵਾਮੁਕਤ ਪ੍ਰਿੰਸੀਪਲ ਗੁਰਚਰਨ ਸਿੰਘ ਦਾ ਬੇਟਾ ਹਰਜਿੰਦਰ ਸਿੰਘ ਯੂਕਰੇਨ ’ਚ ਹੈ। ਉਨ੍ਹਾਂ ਦੀ ਵੀਰਵਾਰ ਨੂੰ ਵੀ ਆਪਣੇ ਬੇਟੇ ਨਾਲ ਗੱਲ ਹੋਈ ਹੈ। ਉਨ੍ਹਾਂ ਦੱਸਿਆ ਕਿ ਦਹਿਸ਼ਤ ਹੈ ਅਤੇ ਬੱਚੇ ਡਰੇ ਹੋਏ ਹਨ। ਉਸ ਦੇ ਬੇਟੇ ਦੀ 26 ਫਰਵਰੀ ਨੂੰ ਵਾਪਸੀ ਲਈ ਫਲਾਈਟ ਹੈ, ਜਿਸ ਲਈ ਉਹ ਆਪਣੇ ਬੇਟੇ ਦੇ ਸਹੀ ਸਲਾਮਤ ਭਾਰਤ ਪਹੁੰਚਣ ਦੀ ਅਰਦਾਸ ਕਰ ਰਹੇ ਹਨ। ਨਾਨਕ ਨਗਰੀ ਵਾਸੀ ਰਾਜੂ ਵਿਜ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਦੀਕਸ਼ਾ ਵੀ ਯੂਕਰੇਨ ’ਚ ਐੱਮਬੀਬੀਐੱਸ ਕਰ ਰਹੀ ਹੈ ਅਤੇ ਉਸ ਦਾ ਦੂਸਰਾ ਸਾਲ ਹੈ। ਬੇਟੀ ਦਸੰਬਰ ’ਚ ਹੀ ਇੱਥੋਂ ਦੁਬਾਰਾ ਗਈ ਹੈ। ਵੀਰਵਾਰ ਨੂੰ ਬੇਟੀ ਨਾਲ ਹੋਈ ਗੱਲਬਾਤ ਮੁਤਾਬਕ ਭਾਰਤੀ ਦੂਤਾਵਾਸ ਨੇ ਸਾਰਿਆਂ ਭਾਰਤੀ ਵਿਦਿਆਰਥੀਆਂ ਨੂੰ ਸੁਰੱਖਿਅਤ ਸਥਾਨ ’ਤੇ ਸ਼ਿਫਟ ਕਰ ਦਿੱਤਾ ਹੈ। ਦੋ ਦਿਨ ਪਹਿਲਾਂ ਹੀ ਯੂਕਰੇਨ ਤੋਂ ਪਰਤੇ ਅਬੋਹਰ ਦੀ ਤਾਰਾ ਅਸਟੇਟ ਕਲੋਨੀ ਵਾਸੀ ਬਿੱਟੂ ਸੋਨੀ ਦੀ ਬੇਟੀ ਹੀਨਾ ਸੋਨੀ ਅਤੇ ਇਸੇ ਕਲੋਨੀ ਦੇ ਰਹਿਣ ਵਾਲੇ ਯੁਵਰਾਜ ਭਾਦੂ ਨੇ ਦੱਸਿਆ ਕਿ ਉਹ ਦੋਵੇਂ ਯੂਕਰੇਨ ਦੇ ਲਬੀਬ ਸੂਬੇ ’ਚ ਸਥਿਤ ਨੈਸ਼ਨਲ ਮੈਡੀਕਲ ਯੂਨੀਵਰਸਿਟੀ ’ਚ ਐੱਮਬੀਬੀਐੱਸ ਦੇ ਤੀਜੇ ਸਾਲ ਦੀ ਪੜ੍ਹਾਈ ਕਰ ਰਹੇ ਸਨ।

You must be logged in to post a comment Login