ਅਮਰਨਾਥ: ਬੱਦਲ ਫਟਣ ਕਾਰਨ 16 ਮੌਤਾਂ

ਅਮਰਨਾਥ: ਬੱਦਲ ਫਟਣ ਕਾਰਨ 16 ਮੌਤਾਂ

ਸ੍ਰੀਨਗਰ, 9 ਜੁਲਾਈ- ਜੰਮੂ-ਕਸ਼ਮੀਰ ਵਿੱਚ ਅਮਰਨਾਥ ਦੀ ਪਵਿੱਤਰ ਗੁਫ਼ਾ ਨੇੜੇ ਬੱਦਲ ਫਟਣ ਕਾਰਨ ਆਏ ਹੜ੍ਹ ’ਚ ਫਸੇ ਘੱਟੋ-ਘੱਟ 15,000 ਸ਼ਰਧਾਲੂਆਂ ਨੂੰ ਇੱਥੋਂ ਦੇ ਹੇਠਲੇ ਬੇਸ ਕੈਂਪ ਪੰਜਤਰਨੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਆਈਟੀਬੀਪੀ ਦੇ ਬੁਲਾਰੇ ਨੇ ਦੱਸਿਆ ਕਿ ਆਈਟੀਬੀਪੀ ਨੇ ਪਵਿੱਤਰ ਗੁਫਾ ਦੇ ਹੇਠਲੇ ਹਿੱਸੇ ਤੋਂ ਪੰਜਤਰਨੀ ਤੱਕ ਰੂਟ ‘ਤੇ ਤਾਇਨਾਤ ਟੀਮਾਂ ਦੀ ਗਿਣਤੀ ਵੀ ਵਧਾ ਦਿੱਤੀ ਹੈ। ਦੱਖਣੀ ਕਸ਼ਮੀਰ ‘ਚ ਅਮਰਨਾਥ ਗੁਫਾ ਦੇ ਨੇੜੇ ਸ਼ੁੱਕਰਵਾਰ ਸ਼ਾਮ ਨੂੰ ਆਏ ਹੜ੍ਹ ‘ਚ ਘੱਟੋ-ਘੱਟ 16 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਟੈਂਟਾਂ ਅਤੇ ਲੰਗਰਾਂ ਵਿੱਚ ਪਾਣੀ ਭਰ ਗਿਆ। ਇਸ ਦੌਰਾਨ ਅਗਲੇ ਹੁਕਮਾਂ ਤੱਕ ਯਾਤਰਾ ਰੋਕ ਦਿੱਤੀ ਹੈ।

You must be logged in to post a comment Login