ਅਮਰੀਕਾ 'ਚ ਕਾਲੇ ਵਿਅਕਤੀ ਦੀ ਹੱਤਿਆ ਨਸਲੀ ਹਿੰਸਾ ਤੋਂ ਪ੍ਰੇਰਿਤ : ਗਿਰਜਾਘਰ ਅਧਿਕਾਰੀ

ਸਮਰਵਿਲੇ, 12 ਅਪ੍ਰੈਲ : ਅਮਰੀਕੀ ਪੁਲਿਸ ਅਧਿਕਾਰੀ ਦੀ ਗੋਲੀ ਨਾਲ ਮਾਰੇ ਗਏ ਕਾਲੇ ਵਿਅਕਤੀ ਦੀ ਅੰਤਿਮ ਅਰਦਾਸ ਮੌਕੇ ਸੰਬੋਧਨ ਕਰਦੇ ਹੋਏ ਚਰਚ ਦੇ ਇਕ ਅਧਿਕਾਰੀ ਨੇ ਕਿਹਾ ਕਿ ਬਚ ਕੇ ਫਰਾਰ ਹੋ ਰਹੇ ਕਾਲੇ ਵਿਅਕਤੀ ਨੂੰ ਪਿੱਛਿਓਂ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰਨਾ ਇਕ ਪੁਲਿਸ ਅਧਿਕਾਰੀ ਦਾ ਨਸਲੀ ਕਾਰਾ ਹੈ। ਡਬਲਿਊ ਓ ਆਰ ਡੀ hemsida ਮਿਨੀਸਟਰੀਜ਼ ਕ੍ਰਿਸ਼ੀਅਨ ਸੈਂਟਰ ਦੇ ਅਧਿਕਾਰੀ ਰੇਵ ਜਾਰਜ ਹੈਮਿਲਟਨ ਨੇ ਸ਼ਨਿੱਚਰਵਾਰ ਨੂੰ ਇਕੱਠੇ ਹੋਏ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਸੀਂ ਵੀਡੀਓ ਦੇਖੀ ਹੈ। ਮੇਰੇ ਦਿਮਾਗ ਵਿਚ ਇਸ ਗੱਲ ਨੂੰ ਲੈ ਕੇ ਕੋਈ ਸ਼ੱਕ ਨਹੀਂ ਹੈ। ਮੈਨੂੰ ਲੱਗਦਾ ਹੈ ਕਿ ਵਾਲਟਰ ਦੀ ਮੌਤ ਨਸਲੀ ਅਪਰਾਧ ਤੋਂ ਪ੍ਰੇਰਿਤ ਸੀ। ਇੱਥੇ ਵਰਣਨਯੋਗ ਹੈ ਕਿ ਗੋਰੇ ਅਧਿਕਾਰੀ ਵੱਲੋਂ ਨਿਹੱਥੇ ਕਾਲੇ ਵਿਅਕਤੀ ਨੂੰ ਸ਼ੱਕੀ ਹਾਲਤ ਵਿਚ ਗੋਲੀ ਮਾਰ ਕੇ ਮੌਤ ਦੇ ਘਾਤ ਉਤਾਰ ਦੇਣ ਦੀ ਇਹ ਤਾਜ਼ਾ ਘਟਨਾ ਹੈ। ਅਮਰੀਕਾ ਵਿਚ ਇਸ ਘਟਨਾ ਨੂੰ ਲੈ ਕੇ ਰੋਸ ਪਾਇਆ ਜਾ ਰਿਹਾ ਹੈ। ਮ੍ਰਿਤਕ ਚਾਰ ਬੱਚਿਆਂ ਦਾ ਪਿਤਾ ਸੀ। ਉੱਤਰੀ ਚਾਰਲੇਸਟਨ ਵਿਚ ਵਾਪਰੀ ਗੋਲੀਬਾਰੀ ਦੀ ਇਸ ਘਟਨਾ ਨੂੰ ਨੇੜਿਓਂ ਲੰਘਦੇ ਇਕ ਵਿਅਕਤੀ ਨੇ ਸੈਲਫੋਨ ਦੇ ਕੈਮਰੇ ਰਾਹੀਂ ਕੈਮਰੇ ਵਿਚ ਕੈਦ ਕਰ ਲਿਆ ਸੀ। ਸਕਾਟ ਲਈ ਪ੍ਰਾਰਥਨਾ ਦਾ ਆਯੋਜਨ ਗਿਰਜਾਘਰ ਵਿਚ ਕੀਤਾ ਗਿਆ ਸੀ ਅਤੇ ਇਸ ਮੌਕੇ ਉੱਤੇ ਸਾਊਥ ਕੈਰੋਲੀਨਾ ਦੇ ਕਾਂਗਰਸ ਦੇ ਪ੍ਰਤੀਨਿਧੀ ਮੰਡਲ ਦੇ ਦੋ ਕਾਲੇ ਮੈਂਬਰ ਰਿਪਬਲਿਕਨ ਅਮਰੀਕੀ ਸੈਨੇਟਰ ਟਿਮ ਸਕਾਟ ਅਤੇ ਡੈਮੋਕ੍ਰੇਟਿਕ ਅਮਰੀਕੀ ਪ੍ਰਤੀਨਿਧੀ ਜਿਮ ਸੁਲਾਈਬਰਨ ਸਮੇਤ ਕਰੀਬ 450 ਲੋਕ ਮੌਜੂਦ ਸਨ। ਹੈਮਿਲਟਨ ਨੇ ਗੋਲੀਬਾਰੀ ਵਿਚ ਸ਼ਾਮਲ ਪੁਲਿਸ ਅਧਿਕਾਰੀ ਮਾਈਕਲ ਸਲੇਗਰ ਨੂੰ ਉੱਤਰੀ ਚਾਲਰੇਸਟਨ ਪੁਲਿਸ ਵਿਭਾਗ ਲਈ ਕਲੰਕ ਦੱਸਿਆ ਹੈ। ਸਲੇਗਰ ਨੂੰ ਹੱਤਿਆ ਦੇ ਮਾਮਲੇ ਵਿਚ ਦੋਸ਼ੀ ਬਣਾਇਆ ਗਿਆ ਹੈ ਅਤੇ ਉਸ ਨੂੰ ਨੌਕਰੀ ਵਿਚੋਂ ਵੀ ਕੱਢ ਦਿੱਤਾ ਗਿਆ ਹੈ।

You must be logged in to post a comment Login