ਅਮਰੀਕਾ ’ਚ ਦੀਵਾਲੀ ’ਤੇ ਛੁੱਟੀ ਐਲਾਨਣ ਲਈ ਸੰਸਦ ’ਚ ਬਿੱਲ ਪੇਸ਼

ਅਮਰੀਕਾ ’ਚ ਦੀਵਾਲੀ ’ਤੇ ਛੁੱਟੀ ਐਲਾਨਣ ਲਈ ਸੰਸਦ ’ਚ ਬਿੱਲ ਪੇਸ਼

ਵਾਸ਼ਿੰਗਟਨ, 27 ਮਈ- ਅਮਰੀਕਾ ਦੀ ਉੱਘੀ ਸੰਸਦ ਮੈਂਬਰ ਨੇ ਸੰਸਦ ਵਿਚ ਬਿੱਲ ਪੇਸ਼ ਕਰਕੇ ਦੀਵਾਲੀ ਨੂੰ ਸੰਘੀ ਛੁੱਟੀ ਐਲਾਨਣ ਦਾ ਪ੍ਰਸਤਾਵ ਦਿੱਤਾ ਹੈ। ਬਿੱਲ ਪੇਸ਼ ਕਰਨ ਤੋਂ ਬਾਅਦ ਡਿਜੀਟਲ ਪੱਤਰਕਾਰ ਸੰਮੇਲਨ ਦੌਰਾਨ ਗ੍ਰੇਸ ਮੇਂਗ ਨੇ ਪੱਤਰਕਾਰਾਂ ਨੂੰ ਕਿਹਾ, ‘ਦੀਵਾਲੀ ਦੁਨੀਆ ਭਰ ਦੇ ਅਰਬਾਂ ਲੋਕਾਂ ਅਤੇ ਨਿਊਯਾਰਕ ਅਤੇ ਅਮਰੀਕਾ ਵਿੱਚ ਅਣਗਿਣਤ ਪਰਿਵਾਰਾਂ ਅਤੇ ਭਾਈਚਾਰਿਆਂ ਲਈ ਸਾਲ ਦੇ ਸਭ ਤੋਂ ਮਹੱਤਵਪੂਰਨ ਦਿਨਾਂ ਵਿੱਚੋਂ ਇੱਕ ਹੈ।’ ਦੀਵਾਲੀ ਦਿਵਸ ਬਿੱਲ ਨੂੰ ਸੰਸਦ ਅਤੇ ਰਾਸ਼ਟਰਪਤੀ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਇਹ ਕਾਨੂੰਨ ਬਣ ਜਾਵੇਗਾ, ਜੇ ਅਜਿਹਾ ਹੁੰਦਾ ਹੈ ਤਾਂ ਦੀਵਾਲੀ ਦੇ ਦਿਨ ਹੋਣ ਵਾਲੀ ਛੁੱਟੀ ਅਮਰੀਕਾ ’ਚ 12ਵੀਂ ਸੰਘੀ ਛੁੱਟੀ ਹੋਵੇਗੀ।

You must be logged in to post a comment Login