ਅਮਰੀਕਾ ’ਚ ਹਥਕੜੀ ਲਾ ਕੇ ਫਰਸ਼ ’ਤੇ ਸੁੱਟਿਆ ਗਿਆ ਭਾਰਤੀ ਹਰਿਆਣਾ ਨਾਲ ਸਬੰਧਤ

ਅਮਰੀਕਾ ’ਚ ਹਥਕੜੀ ਲਾ ਕੇ ਫਰਸ਼ ’ਤੇ ਸੁੱਟਿਆ ਗਿਆ ਭਾਰਤੀ ਹਰਿਆਣਾ ਨਾਲ ਸਬੰਧਤ

ਨਵੀਂ ਦਿੱਲੀ, 11 ਜੂਨ : ਅਮਰੀਕਾ ਦੇ ਨੇਵਾਰਕ ਹਵਾਈ ਅੱਡੇ ‘ਤੇ ਹੱਥਕੜੀ ਲਗਾ ਕੇ ਫਰਸ਼ ਨਾਲ ਬੰਨ੍ਹੇ ਗਏ ਭਾਰਤੀ ਵਿਅਕਤੀ ਦੀ ਪਛਾਣ ਹਰਿਆਣਾ ਦੇ ਯਮੁਨਾਨਗਰ ਦੇ ਨਿਵਾਸੀ ਵਿਸ਼ਾਲ ਵਜੋਂ ਹੋਈ ਹੈ। ਨਿਊਯਾਰਕ ਵਿੱਚ ਭਾਰਤੀ ਕੌਂਸਲਖ਼ਾਨੇ ਨੇ ਕਿਹਾ ਹੈ ਕਿ ਵਿਸ਼ਾਲ ਬਿਨਾਂ ਵਾਜਬ ਵੀਜ਼ਾ ਦੇ ਗੈਰ-ਕਾਨੂੰਨੀ ਤੌਰ ‘ਤੇ ਅਮਰੀਕਾ ਵਿੱਚ ਦਾਖਲ ਹੋਇਆ ਸੀ ਅਤੇ ਅਦਾਲਤ ਦੇ ਹੁਕਮਾਂ ਅਨੁਸਾਰ ਉਸ ਨੂੰ ਭਾਰਤ ਭੇਜ ਦਿੱਤਾ ਜਾ ਰਿਹਾ ਹੈ। ਨਿਊਯਾਰਕ ਵਿੱਚ ਉਸ ਦੇ ਟ੍ਰਾਂਜ਼ਿਟ ਦੌਰਾਨ ਅਮਰੀਕੀ ਅਧਿਕਾਰੀਆਂ ਨੇ ਉਸਦਾ ਵਤੀਰਾ ਯਾਤਰਾ ਲਈ ਅਨੁਕੂਲ ਨਹੀਂ ਪਾਇਆ। ਸੂਤਰਾਂ ਨੇ ਕਿਹਾ ਕਿ ਉਸ ਨੂੰ ਰੋਕਿਆ ਗਿਆ ਅਤੇ ਇੱਕ ਮੈਡੀਕਲ ਸਹੂਲਤ ਵਿੱਚ ਦਾਖਲ ਕਰਵਾਇਆ ਗਿਆ। ਸੂਤਰਾਂ ਨੇ ਕਿਹਾ ਕਿ ਜਿਉਂ ਹੀ ਉਹ ਯਾਤਰਾ ਕਰਨ ਦੇ ਯੋਗ ਹੋ ਜਾਂਦਾ ਹੈ, ਤਾਂ ਉਸਨੂੰ ਭਾਰਤ ਭੇਜ ਦਿੱਤਾ ਜਾਵੇਗਾ। ਸੂਤਰਾਂ ਨੇ ਕਿਹਾ ਕਿ ਨਿਊਯਾਰਕ ਵਿੱਚ ਭਾਰਤੀ ਕੌਂਸਲੇਟ ਅਮਰੀਕੀ ਅਧਿਕਾਰੀਆਂ ਨਾਲ ਸੰਪਰਕ ਵਿੱਚ ਹੈ।

You must be logged in to post a comment Login