ਅਮਰੀਕਾ ਦੀ ਸਰਕਾਰ 34000 ਅਰਬ ਡਾਲਰ ਦੇ ਰਿਕਾਰਡ ਕਰਜ਼ੇ ਹੇਠ ਦਬੀ

ਅਮਰੀਕਾ ਦੀ ਸਰਕਾਰ 34000 ਅਰਬ ਡਾਲਰ ਦੇ ਰਿਕਾਰਡ ਕਰਜ਼ੇ ਹੇਠ ਦਬੀ

ਵਾਸ਼ਿੰਗਟਨ, 3 ਜਨਵਰੀ- ਅਮਰੀਕਾ ਵਿਚ ਸੰਘੀ ਸਰਕਾਰ ਦਾ ਕੁੱਲ ਰਾਸ਼ਟਰੀ ਕਰਜ਼ਾ 34 ਹਜ਼ਾਰ ਅਰਬ ਡਾਲਰ ਦੇ ਰਿਕਾਰਡ ਉੱਚ ਪੱਧਰ ‘ਤੇ ਪਹੁੰਚ ਗਿਆ ਹੈ। ਕਰਜ਼ੇ ਦਾ ਇਹ ਪੱਧਰ ਦਰਸਾਉਂਦਾ ਹੈ ਕਿ ਦੇਸ਼ ਦੇ ਵਹੀ-ਖਾਤੇ ਨੂੰ ਸੁਧਾਰਨ ਲਈ ਆਉਣ ਵਾਲੇ ਸਾਲਾਂ ਵਿੱਚ ਸਰਕਾਰ ਨੂੰ ਸਿਆਸੀ ਅਤੇ ਆਰਥਿਕ ਮੋਰਚੇ ‘ਤੇ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਅਮਰੀਕੀ ਵਿੱਤ ਵਿਭਾਗ ਨੇ ਅੱਜ ਦੇਸ਼ ਦੀ ਵਿੱਤੀ ਸਥਿਤੀ ‘ਤੇ ਰਿਪੋਰਟ ਜਾਰੀ ਕੀਤੀ ਹੈ। ਇਹ ਸਿਆਸੀ ਤੌਰ ‘ਤੇ ਵੰਡੇ ਦੇਸ਼ ਲਈ ਤਣਾਅ ਪੈਦਾ ਕਰਨ ਵਾਲੀ ਹੈ। ਰਿਪੋਰਟ ਮੁਤਾਬਕ ਸਾਲਾਨਾ ਬਜਟ ਤੋਂ ਬਿਨਾਂ ਸਰਕਾਰ ਦੇ ਕੰਮ ਦਾ ਕੁਝ ਹਿੱਸਾ ਠੱਪ ਹੋ ਸਕਦਾ ਹੈ।

You must be logged in to post a comment Login