ਅਮਰੀਕਾ ਦੇ ਰਾਸ਼ਟਰਪਤੀ ਬਾਇਡਨ ਇਜ਼ਰਾਈਲ ਪੁੱਜੇ ਤੇ ਹਸਪਤਾਲ ਧਮਾਕੇ ’ਚ ਆਪਣੇ ‘ਮਿੱਤਰ’ ਨੂੰ ਕਲੀਨ ਚਿੱਟ ਦਿੱਤੀ

ਅਮਰੀਕਾ ਦੇ ਰਾਸ਼ਟਰਪਤੀ ਬਾਇਡਨ ਇਜ਼ਰਾਈਲ ਪੁੱਜੇ ਤੇ ਹਸਪਤਾਲ ਧਮਾਕੇ ’ਚ ਆਪਣੇ ‘ਮਿੱਤਰ’ ਨੂੰ ਕਲੀਨ ਚਿੱਟ ਦਿੱਤੀ

ਤਲ ਅਵੀਵ, 18 ਅਕਤੂਬਰ- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਅੱਜ ਇਜ਼ਰਾਈਲ-ਹਮਾਸ ਸੰਘਰਸ਼ ਦੇ ਦੌਰਾਨ ਇਥੇ ਪਹੁੰਚੇ। ਪਿਛਲੇ ਹਫ਼ਤੇ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਇਜ਼ਰਾਈਲ ਦਾ ਦੌਰਾ ਕੀਤਾ ਸੀ। ਵ੍ਹਾਈਟ ਹਾਊਸ ਅਨੁਸਾਰ ਬਾਇਡਨ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਨਿ ਨੇਤਨਯਾਹੂ ਨਾਲ ਦੁਵੱਲੀ ਮੀਟਿੰਗ ਕੀਤੀ। ਅਮਰੀਕਾ ਦੇ ਰਾਸ਼ਟਰਪਤੀ ਨੇ ਆਪਣੀ ਯਾਤਰਾ ਇਹ ਦਿਖਾਉਣ ਲਈ ਕੀਤੀ ਕਿ ਅਮਰੀਕਾ ਯਹੂਦੀਆਂ ਨਾਲ ਖੜ੍ਹਾ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਗਾਜ਼ਾ ਪੱਟੀ ਦੇ ਹਸਪਤਾਲ ਵਿੱਚ ਧਮਾਕਾ ਕਿਸੇ ਹੋਰ ਨੇ ਕੀਤਾ ਹੈ ਨਾ ਕਿ ਇਜ਼ਰਾਇਲੀ ਫੌਜ ਨੇ।

You must be logged in to post a comment Login