ਅਮਰੀਕਾ ਨੇ ਇਰਾਨ ਦੇ ਪੈਟਰੋਲੀਅਮ ਉਤਪਾਦਾਂ ਦੀ ਵਿਕਰੀ ’ਚ ਸ਼ਾਮਲ ਭਾਰਤੀ ਸੰਸਥਾਵਾਂ ’ਤੇ ਪਾਬੰਦੀ ਲਗਾਈ

ਅਮਰੀਕਾ ਨੇ ਇਰਾਨ ਦੇ ਪੈਟਰੋਲੀਅਮ ਉਤਪਾਦਾਂ ਦੀ ਵਿਕਰੀ ’ਚ ਸ਼ਾਮਲ ਭਾਰਤੀ ਸੰਸਥਾਵਾਂ ’ਤੇ ਪਾਬੰਦੀ ਲਗਾਈ

ਵਾਸ਼ਿੰਗਟ, 21 ਨਵੰਬਰ : ਟਰੰਪ ਪ੍ਰਸ਼ਾਸਨ ਨੇ ਇਰਾਨ ਦੇ ਪੈਟਰੋਲੀਅਮ ਤੇ ਇਸ ਨਾਲ ਜੁੜੇ ਹੋਰ ਉਤਪਾਦਾਂ ਦੀ ਵਿਕਰੀ ਵਿਚ ਸ਼ਾਮਲ ਭਾਰਤੀ ਸੰਸਥਾਵਾਂ ਤੇ ਵਿਅਕਤੀਆਂ ’ਤੇ ਪਾਬੰਦੀ ਲਾ ਦਿੱਤੀ ਹੈ। ਟਰੰਪ ਪ੍ਰਸ਼ਾਸਨ ਨੇ ਕਿਹਾ ਕਿ ਇਸ ਵਪਾਰ ਤੋਂ ਮਿਲਣ ਵਾਲਾ ਪੈਸਾ ਤਹਿਰਾਨ ਦੇ ਖੇਤਰੀ ਅਤਿਵਾਦੀ ਸਮੂਹਾਂ ਨੂੰ ਹਮਾਇਤ ਦੇਣ ਤੇ ਹਥਿਆਰ ਪ੍ਰਣਾਲੀਆਂ ਦੀ ਖਰੀਦ ਲਈ ਵਰਤਿਆ ਜਾਂਦਾ ਹੈ, ਜੋ ਅਮਰੀਕਾ ਲਈ ਸਿੱਧੇ ਤੌਰ ’ਤੇ ਖਤਰਾ ਹੈ। ਅਮਰੀਕਾ ਦੇ ਵਿਦੇਸ਼ ਤੇ ਵਿੱਤ ਮੰਤਰਾਲਿਆਂ ਨੇ ਉਸ ‘ਸ਼ਿਪਿੰਗ ਨੈੱਟਵਰਕ’ ਉੱਤੇ ਵੀ ਪਾਬੰਦੀਆਂ ਆਇਦ ਕੀਤੀਆਂ ਹਨ, ਜੋ ਇਰਾਨੀ ਸ਼ਾਸਨ ਦੀਆਂ ‘ਮਾੜੇ ਇਰਾਦੇ ਵਾਲੀਆਂ ਸਰਗਰਮੀਆਂ’ ਨੂੰ ਗੈਰਕਾਨੂੰਨੀ ਤੇਲ ਵਿਕਰੀ ਜ਼ਰੀਏ ਵਿੱਤੀ ਮਦਦ ਪ੍ਰਦਾਨ ਕਰਦੇ ਹਨ। ਇਹੀ ਨਹੀਂ ਅਮਰੀਕਾ ਨੇ ਉਨ੍ਹਾਂ ਏਅਰਲਾਈਨਾਂ ਤੇ ਉਨ੍ਹਾਂ ਨਾਲ ਜੁੜੀਆਂ ਕੰਪਨੀਆਂ ’ਤੇ ਵੀ ਪਾਬੰਦੀ ਲਗਾ ਦਿੱਤੀ ਹੈ, ਜੋ ਇਰਾਨ ਦੀ ਹਮਾਇਤ ਵਾਲੇ ਦਹਿਸ਼ਤੀ ਸੰਗਠਨਾਂ ਨੂੰ ਹਥਿਆਰ ਤੇ ਹੋਰ ਸਪਲਾਈ ਭੇਜਦੇ ਹਨ।

You must be logged in to post a comment Login