ਅਮਰੀਕਾ ਨੇ 31 ਦਸੰਬਰ ਤੱਕ ਭਾਰਤ ’ਚ ਵੀਜ਼ਾ ਬਿਨੈਕਾਰਾਂ ਲਈ ਇੰਟਰਵਿਊ ਦੀ ਸ਼ਰਤ ਖਤਮ ਕੀਤੀ

ਅਮਰੀਕਾ ਨੇ 31 ਦਸੰਬਰ ਤੱਕ ਭਾਰਤ ’ਚ ਵੀਜ਼ਾ ਬਿਨੈਕਾਰਾਂ ਲਈ ਇੰਟਰਵਿਊ ਦੀ ਸ਼ਰਤ ਖਤਮ ਕੀਤੀ

ਵਾਸ਼ਿੰਗਟਨ, 27 ਫਰਵਰੀ-ਅਮਰੀਕਾ ਨੇ ਵਿਦਿਆਰਥੀਆਂ ਅਤੇ ਵਰਕਰਾਂ ਸਮੇਤ ਕਈ ਵੀਜ਼ਾ ਬਿਨੈਕਾਰਾਂ ਲਈ ਇਸ ਸਾਲ 31 ਦਸੰਬਰ ਤੱਕ ਭਾਰਤ ਵਿੱਚ ਆਪਣੇ ਦੂਤਾਵਾਸਾਂ ਵਿੱਚ ਵਿਅਕਤੀਗਤ ਤੌਰ ‘ਤੇ ਹਾਜ਼ਰ ਹੋਣ ਅਤੇ ਇੰਟਰਵਿਊ ਕਰਨ ਦੀ ਸ਼ਰਤ ਖਤਮ ਕਰ ਦਿੱਤੀ ਹੈ।  ਅਮਰੀਕਾ ਦੇ ਸੀਨੀਅਰ ਡਿਪਲੋਮੈਟ ਨੇ ਭਾਰਤੀ ਭਾਈਚਾਰੇ ਦੇ ਨੇਤਾਵਾਂ ਨੂੰ ਇਹ ਜਾਣਕਾਰੀ ਦਿੱਤੀ। ਇਸ ਮੁਤਾਬਕ ਜਿਨ੍ਹਾਂ ਬਿਨੈਕਾਰਾਂ ਨੂੰ ਛੋਟ ਦਿੱਤੀ ਗਈ ਹੈ ਉਨ੍ਹਾਂ ਵਿੱਚ ਵਿਦਿਆਰਥੀ (ਐੱਫ, ਐੱਮ ਅਤੇ ਅਕਾਦਮਿਕ ਜੇ ਵੀਜ਼ਾ), ਵਰਕਰ (ਐੱਚ-1, ਐੱਚ-2, ਐੱਚ-3 ਅਤੇ ਵਿਅਕਤੀਗਤ ਐੱਲ ਵੀਜ਼ਾ), ਸੱਭਿਆਚਾਰ ਅਤੇ ਅਸਧਾਰਨ ਯੋਗਤਾ ਵਾਲੇ ਲੋਕ (ਓ,ਪੀ ਅਤੇ ਕਿਊ ਵੀਜ਼ਾ) ਸ਼ਾਮਲ ਹਨ।

You must be logged in to post a comment Login