ਅਮਰੀਕਾ: ਪੁਲੀਸ ਨੇ ਫਲਸਤੀਨ ਸਮਰਥਕ ਵਿਦਿਆਰਥੀਆਂ ਨੂੰ ਕੋਲੰਬੀਆਂ ਯੂਨੀਵਰਸਿਟੀ ਦੇ ਹੈਮਿਲਟਨ ਹਾਲ ’ਚੋਂ ਚੁੱਕਿਆ

ਅਮਰੀਕਾ: ਪੁਲੀਸ ਨੇ ਫਲਸਤੀਨ ਸਮਰਥਕ ਵਿਦਿਆਰਥੀਆਂ ਨੂੰ ਕੋਲੰਬੀਆਂ ਯੂਨੀਵਰਸਿਟੀ ਦੇ ਹੈਮਿਲਟਨ ਹਾਲ ’ਚੋਂ ਚੁੱਕਿਆ

ਨਿਊਯਾਰਕ, 1 ਮਈ- ਪੁਲੀਸ ਨੇ ਬੀਤੀ ਰਾਤ ਨਿਊਯਾਰਕ ‘ਚ ਕੋਲੰਬੀਆ ਯੂਨੀਵਰਸਿਟੀ ਦੇ ਹੈਮਿਲਟਨ ਹਾਲ ‘ਚ ਇਕੱਠੇ ਹੋਏ 30 ਤੋਂ 40 ਫਲਸਤੀਨ ਸਮਰਥਕ ਪ੍ਰਦਰਸ਼ਨਕਾਰੀਆਂ ਨੂੰ ਹਟਾ ਦਿੱਤਾ। ਪ੍ਰਦਰਸ਼ਨਕਾਰੀ ਦਿਨ ਵੇਲੇ ਇਸ ਪ੍ਰਬੰਧਕੀ ਇਮਾਰਤ ’ਤੇ ਇਕੱਠੇ ਹੋਏ ਸਨ, ਜਿਸ ਮਗਰੋਂ ਅਧਿਕਾਰੀਆਂ ਨੂੰ ਪੁਲੀਸ ਬੁਲਾਉਣੀ ਪਈ। ਇਸ ਆਈਵੀ ਲੀਗ ਯੂਨੀਵਰਸਿਟੀ ਦੇ ਪ੍ਰਧਾਨ ਨੇ ਕਿਹਾ ਕਿ ਕੈਂਪਸ ਵਿੱਚ ਸੁਰੱਖਿਆ ਯਕੀਨੀ ਬਣਾਉਣ ਅਤੇ ਵਿਵਸਥਾ ਬਹਾਲ ਕਰਨ ਲਈ ਕੋਈ ਹੋਰ ਚਾਰਾ ਨਹੀਂ ਹੈ ਅਤੇ ਉਨ੍ਹਾਂ ਨੇ ਪੁਲੀਸ ਵਿਭਾਗ ਤੋਂ ਮਦਦ ਮੰਗੀ, ਜਿਸ ਤੋਂ ਬਾਅਦ ਨਿਊਯਾਰਕ ਪੁਲੀਸ ਦੇ ਅਧਿਕਾਰੀਆਂ ਨੇ ਇਹ ਕਾਰਵਾਈ ਕੀਤੀ। ਪ੍ਰਦਰਸ਼ਨਕਾਰੀਆਂ ਨੇ ਯੂਨੀਵਰਸਿਟੀ ਦੇ ਮੈਦਾਨ ਵਿੱਚ ਟੈਂਟ ਲਾ ਕੇ ਪ੍ਰਦਰਸ਼ਨ ਕਰਦੇ ਹੋਏ ਇਮਾਰਤ ’ਤੇ ਕਬਜ਼ਾ ਕਰ ਲਿਆ ਸੀ।

You must be logged in to post a comment Login