ਅਮਰੀਕਾ: ਰਾਸ਼ਟਰਪਤੀ ਸਲਾਹਕਾਰ ਪੈਨਲ ਨੇ 2 ਲੱਖ ਤੋਂ ਵੱਧ ਅਣਵਰਤੇ ਗਰੀਨ ਕਾਰਡ ਵਾਪਸ ਲੈਣ ਦੀ ਸਿਫਾਰਸ਼ ਪ੍ਰਵਾਨ ਕੀਤੀ

ਅਮਰੀਕਾ: ਰਾਸ਼ਟਰਪਤੀ ਸਲਾਹਕਾਰ ਪੈਨਲ ਨੇ 2 ਲੱਖ ਤੋਂ ਵੱਧ ਅਣਵਰਤੇ ਗਰੀਨ ਕਾਰਡ ਵਾਪਸ ਲੈਣ ਦੀ ਸਿਫਾਰਸ਼ ਪ੍ਰਵਾਨ ਕੀਤੀ

ਵਾਸ਼ਿੰਗਟਨ, 7 ਜੁਲਾਈ- ਅਮਰੀਕਾ ਵਿੱਚ ਰਾਸ਼ਟਰਪਤੀ ਜੋਅ ਬਾਇਡਨ ਇੱਕ ਸਲਾਹਕਾਰ ਕਮਿਸ਼ਨ ਨੇ 1992 ਤੋਂ ਬਾਅਦ ਨਾ ਵਰਤੇ ਗਏ ਪਰਿਵਾਰ ਅਤੇ ਰੁਜ਼ਗਾਰ ਸ਼੍ਰੇਣੀਆਂ ਵਿੱਚ 2,30,000 ਤੋਂ ਵੱਧ ਗਰੀਨ ਕਾਰਡਾਂ ਨੂੰ ਵਾਪਸ ਲੈਣ ਦੀ ਸਿਫ਼ਾਰਸ਼ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨਾਲ ਹਜ਼ਾਰਾਂ ਭਾਰਤੀ ਅਮਰੀਕੀਆਂ ਨੂੰ ਲਾਭ ਹੋਵਗਾ ਜੋ ਗਰੀਨ ਕਾਰਡਾਂ ਦੀ ਉਡੀਕ ਕਰ ਰਹੇ ਹਨ। ਭਾਰਤੀ-ਅਮਰੀਕੀ ਉੱਦਮੀ ਅਜੈ ਭੂਟੋਰੀਆ, ਜੋ ਅਮਰੀਕੀ ਰਾਸ਼ਟਰਪਤੀ ਦੇ ‘ਏਸ਼ੀਅਨ ਅਮਰੀਕਨ, ਨੇਟਿਵ ਹਵਾਈਅਨਜ਼ ਅਤੇ ਪੈਸੀਫਿਕ ਆਈਲੈਂਡਰਜ਼’ ‘ਤੇ ਸਲਾਹਕਾਰ ਕਮਿਸ਼ਨ ਦੇ ਮੈਂਬਰ ਹਨ, ਨੇ ਕਮਿਸ਼ਨ ਦੇ ਸਾਹਮਣੇ ਆਪਣੀਆਾਂ ਸਿਫ਼ਰਸ਼ਾਂ ਵਿੱਚ ਦੱਸਿਆ ਕਿ 1992 ਤੋਂ 2022 ਤੱਕ ਵਰਤੋਂ ਨਾ ਕੀਤੇ ਗਏ 230,000 ਤੋਂ ਵੱਧ ਰੁਜ਼ਗਾਰ ਅਧਾਰਤ ਗਰੀਨ ਕਾਰਡ ਵਾਪਸ ਲਏ ਜਾਣਗੇ ਅਤੇ ਇਨ੍ਹਾਂ ਵਿੱਚੋਂ ਕੁਝ ਕਾਰਡਾਂ ਨੂੰ ਜਾਰੀ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ ਇਹ ਕਾਰਡ ਇਸ ਸ਼੍ਰੇਣੀ ਲਈ ਨਿਰਧਾਰਤ 1,40,000 ਕਾਰਡਾਂ ਦੀ ਸਾਲਾਨਾ ਸੀਮਾ ਤੋਂ ਵੱਖਰੇ ਹੋਣਗੇ।

You must be logged in to post a comment Login