ਅਮਰੀਕਾ: ਰਾਹੁਲ ਦੇ ਭਾਸ਼ਨ ਦੌਰਾਨ ’84 ਦੇ ਦੰਗਿਆਂ ਸਬੰਧੀ ਗਾਂਧੀ ਪਰਿਵਾਰ ਖ਼ਿਲਾਫ਼ ਨਾਅਰੇਬਾਜ਼ੀ

ਅਮਰੀਕਾ: ਰਾਹੁਲ ਦੇ ਭਾਸ਼ਨ ਦੌਰਾਨ ’84 ਦੇ ਦੰਗਿਆਂ ਸਬੰਧੀ ਗਾਂਧੀ ਪਰਿਵਾਰ ਖ਼ਿਲਾਫ਼ ਨਾਅਰੇਬਾਜ਼ੀ

ਸੈਂਟਾ ਕਲਾਰਾ (ਅਮਰੀਕਾ), 31 ਮਈ- ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਸਮਾਗਮ ਦੌਰਾਨ ਕਾਂਗਰਸ ਆਗੂ ਰਾਹੁਲ ਗਾਂਧੀ ਦੇ ਭਾਸ਼ਨ ਦੌਰਾਨ ਖਾਲਿਸਤਾਨ ਸਮਰਥਕਾਂ ਦੇ ਸਮੂਹ ਨੇ ਨਾਅਰੇਬਾਜ਼ੀ ਕੀਤੀ। ਇਸ ਨਾਲ ਉਨ੍ਹਾਂ ਦੇ ਭਾਸ਼ਨ ‘ਚ ਕੁਝ ਸਮੇਂ ਲਈ ਵਿਘਨ ਪਿਆ। ਸ੍ਰੀ ਗਾਂਧੀ ਸੈਂਟਾ ਕਲਾਰਾ ‘ਚ ‘ਇੰਡੀਅਨ ਓਵਰਸੀਜ਼ ਕਾਂਗਰਸ ਯੂਐੱਸਏ’ ਵੱਲੋਂ ਕਰਵਾਏ  ‘ਮੁਹੱਬਤ ਕੀ ਦੁਕਾਨ’ ਸਮਾਗਮ ‘ਚ ਬੋਲ ਰਹੇ ਸਨ, ਜਦੋਂ ਹਾਜ਼ਰੀਨ ‘ਚ ਮੌਜੂਦ ਕੁਝ ਲੋਕਾਂ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਸਬੰਧ ‘ਚ ਉਨ੍ਹਾਂ ਅਤੇ ਗਾਂਧੀ ਪਰਿਵਾਰ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਨਾਅਰੇ ਦੇ ਜਵਾਬ ਵਿੱਚ ਸ੍ਰੀ ਗਾਂਧੀ ਨੇ ਮੁਸਕਰਾਏ ਅਤੇ ਕਿਹਾ, ‘ਜੀ ਆਇਆਂ ਨੂੰ, ਜੀ ਆਇਆਂ ਨੂੰ, ਨਫ਼ਰਤ ਦੇ ਬਾਜ਼ਾਰ ਵਿੱਚ ਮੁਹੱਬਤ ਦੀ ਦੁਕਾਨ।’

You must be logged in to post a comment Login