ਅਮਰੀਕਾ: ਰਿਸ਼ਤੇਦਾਰ ਨੂੰ ਕੰਮ ਲਈ ਮਜਬੂਰ ਕਰਨ ਵਾਲੇ ਪੰਜਾਬੀ ਜੋੜੇ ਨੂੰ ਜੇਲ੍ਹ ਦੀ ਸਜ਼ਾ

ਅਮਰੀਕਾ: ਰਿਸ਼ਤੇਦਾਰ ਨੂੰ ਕੰਮ ਲਈ ਮਜਬੂਰ ਕਰਨ ਵਾਲੇ ਪੰਜਾਬੀ ਜੋੜੇ ਨੂੰ ਜੇਲ੍ਹ ਦੀ ਸਜ਼ਾ

ਵਾਸ਼ਿੰਗਟਨ, 26 ਜੂਨ- ਅਮਰੀਕਾ ਦੀ ਅਦਾਲਤ ਨੇ ਭਾਰਤੀ-ਅਮਰੀਕੀ ਜੋੜੇ ਨੂੰ ਆਪਣੇ ਰਿਸ਼ਤੇਦਾਰ ਨੂੰ ਸਕੂਲ ਵਿਚ ਦਾਖਲ ਕਰਵਾਉਣ ਦਾ ਝਾਂਸਾ ਦੇ ਕੇ ਉਸ ਨੂੰ 3 ਸਾਲ ਤੋਂ ਵੱਧ ਸਮੇਂ ਲਈ ਆਪਣੇ ਗੈਸ ਸਟੇਸ਼ਨ ਅਤੇ ਡਿਪਾਰਟਮੈਂਟ ਸਟੋਰ ਵਿਚ ਜਬਰੀ ਕੰਮ ਕਰਵਾਉਣ ਲਈ ਜੇਲ੍ਹ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਹਰਮਨਪ੍ਰੀਤ ਸਿੰਘ (31) ਨੂੰ 135 ਮਹੀਨੇ (11.25 ਸਾਲ) ਅਤੇ ਕੁਲਬੀਰ ਕੌਰ (43) ਨੂੰ 87 ਮਹੀਨੇ (7.25 ਸਾਲ) ਦੀ ਸਜ਼ਾ ਸੁਣਾਈ ਹੈ। ਉਨ੍ਹਾਂ ਨੂੰ ਆਪਣੇ ਚਚੇਰੇ ਭਰਾ ਅਤੇ ਪੀੜਤ ਨੂੰ ਲਗਪਗ 1.87 ਕਰੋੜ ਰੁਪਏ ਦਾ ਮੁਆਵਜ਼ਾ ਦੇਣ ਲਈ ਵੀ ਕਿਹਾ ਗਿਆ ਹੈ।

You must be logged in to post a comment Login