ਅਮਰੀਕਾ: ਸਿੱਖ ਪਰਿਵਾਰ ਨੂੰ ਕਤਲ ਕਰਨ ਵਾਲੇ ’ਤੇ ਲੱਗੇ 4 ਦੋਸ਼

ਅਮਰੀਕਾ: ਸਿੱਖ ਪਰਿਵਾਰ ਨੂੰ ਕਤਲ ਕਰਨ ਵਾਲੇ ’ਤੇ ਲੱਗੇ 4 ਦੋਸ਼

ਸਾਂ ਫਰਾਂਸਿਸਕੋ (ਅਮਰੀਕਾ), 11 ਅਕਤੂਬਰ- ਅਮਰੀਕਾ ਵਿੱਚ ਅੱਠ ਮਹੀਨੇ ਦੀ ਬੱਚੀ ਸਮੇਤ ਭਾਰਤੀ ਮੂਲ ਦੇ ਸਿੱਖ ਪਰਿਵਾਰ ਨੂੰ ਅਗਵਾ ਕਰਕੇ ਕਤਲ ਕਰਨ ਦੇ ਮਾਮਲੇ ਵਿੱਚ ਸ਼ਾਮਲ ਮੁਲਜ਼ਮ ’ਤੇ ਕਤਲ ਦੇ ਚਾਰ ਦੋਸ਼ ਲਾਏ ਗਏ ਹਨ। ਮੁਲਜ਼ਮ ਜੀਸਸ ਸਲਗਾਡੋ ਕਈ ਸਾਲ ਪਹਿਲਾਂ ਪਰਿਵਾਰ ਦੀ ਮਾਲਕੀ ਵਾਲੀ ਟਰੱਕ ਕੰਪਨੀ ਵਿੱਚ ਕਰਦਾ ਸੀ। ਮੁਲਜ਼ਮ ਨੇ ਅੱਠ ਮਹੀਨਿਆਂ ਦੀ ਅਰੂਹੀ ਢੇਰੀ, ਉਸ ਦੀ ਮਾਂ 27 ਸਾਲਾ ਜਸਲੀਨ ਕੌਰ, ਉਸ ਦੇ ਪਿਤਾ 36 ਸਾਲਾ ਜਸਦੀਪ ਸਿੰਘ, ਜਸਦੀਪ ਦੇ ਭਰਾ 39 ਸਾਲਾ ਅਮਨਦੀਪ ਸਿੰਘ ਸਮੇਤ ਚਾਰ ਵਿਅਕਤੀਆਂ ਨੂੰ ਅਗਵਾ ਕਰਕੇ ਕਤਲ ਕਰ ਦਿੱਤਾ ਸੀ। ਉਸ ‘ਤੇ ‘ਫਸਟ ਡਿਗਰੀ ਕਤਲ’ ਦੇ ਚਾਰ ਮਾਮਲਿਆਂ ਦਾ ਦੋਸ਼ ਲਗਾਇਆ ਗਿਆ ਹੈ। ਮਰਸਿਡ ਕਾਊਂਟੀ ਦੇ ਜ਼ਿਲ੍ਹਾ ਅਟਾਰਨੀ ਦੇ ਦਫ਼ਤਰ ਨੇ ਕਿਹਾ ਕਿ ਇਹ ਹਾਲੇ ਇਹ ਤੈਅ ਨਹੀਂ ਕੀਤਾ ਗਿਆ ਕਿ 48 ਸਾਲਾ ਸਲਗਾਡੋ ਨੂੰ ਸਜ਼ਾ-ਏ-ਮੌਤ ਦੀ ਅਪੀਲ ਕੀਤੀ ਜਾਵੇ ਜਾਂ ਨਹੀਂ।

You must be logged in to post a comment Login