ਅਯੁੱਧਿਆ ਵਿਕਾਸ ਅਥਾਰਟੀ ਨੇ ਆਖਰ ਮਸਜਿਦ ਦੀ ਉਸਾਰੀ ਲਈ ਪ੍ਰਵਾਨਗੀ ਦੇ ਦਿੱਤੀ

ਅਯੁੱਧਿਆ ਵਿਕਾਸ ਅਥਾਰਟੀ ਨੇ ਆਖਰ ਮਸਜਿਦ ਦੀ ਉਸਾਰੀ ਲਈ ਪ੍ਰਵਾਨਗੀ ਦੇ ਦਿੱਤੀ

ਅਯੁੱਧਿਆ (ਯੂਪੀ), 4 ਮਾਰਚ- ਬਾਬਰੀ ਮਸਜਿਦ-ਰਾਮ ਜਨਮ ਭੂਮੀ ਫੈਸਲੇ ਵਿੱਚ ਸੁਪਰੀਮ ਕੋਰਟ ਵੱਲੋਂ ਦਿੱਤੇ ਹੁਕਮ ਅਨੁਸਾਰ ਅਯੁੱਧਿਆ ਵਿਕਾਸ ਅਥਾਰਟੀ ਨੇ ਇੱਥੇ ਧੰਨੀਪੁਰ ਮਸਜਿਦ ਦੇ ਨਿਰਮਾਣ ਲਈ ਅੰਤਮ ਮਨਜ਼ੂਰੀ ਦੇ ਦਿੱਤੀ ਹੈ। ਇਹ ਪ੍ਰਵਾਨਗੀ ਦੇਣ ’ਚ ਕਰੀਬ ਦੋ ਸਾਲ ਲੱਗ ਗਏ। ਇਥੇ ਮਸਜਿਦ, ਹਸਪਤਾਲ, ਖੋਜ ਸੰਸਥਾ, ਲੰਗਰ ਹਾਲ ਅਤੇ ਲਾਇਬ੍ਰੇਰੀ ਦਾ ਨਿਰਮਾਣ ਇੰਡੋ-ਇਸਲਾਮਿਕ ਕਲਚਰਲ ਫਾਊਂਡੇਸ਼ਨ ਟਰੱਸਟ ਵੱਲੋਂ ਉੱਤਰ ਪ੍ਰਦੇਸ਼ ਸਰਕਾਰ ਦੁਆਰਾ ਦਿੱਤੀ ਗਈ ਪੰਜ ਏਕੜ ਜ਼ਮੀਨ ਵਿੱਚ ਕੀਤਾ ਜਾਣਾ ਹੈ।

You must be logged in to post a comment Login