ਅਲਾਹਾਬਾਦ ਹਾਈਕੋਰਟ ਵੱਲੋਂ ਐਲਵਿਸ਼ ਯਾਦਵ ਦੀ ਪਟੀਸ਼ਨ ਖਾਰਜ

ਅਲਾਹਾਬਾਦ ਹਾਈਕੋਰਟ ਵੱਲੋਂ ਐਲਵਿਸ਼ ਯਾਦਵ ਦੀ ਪਟੀਸ਼ਨ ਖਾਰਜ

ਪ੍ਰਯਾਗਰਾਜ, 12 ਮਈ : ਅਲਾਹਾਬਾਦ ਹਾਈ ਕੋਰਟ ਨੇ ਯੂਟਿਊਬਰ ਐਲਵਿਸ਼ ਯਾਦਵ ਦੀ ਉਸ ਪਟੀਸ਼ਨ ਨੂੰ ਅੱਜ ਖਾਰਜ ਕਰ ਦਿੱਤਾ, ਜਿਸ ਵਿੱਚ ਸੱਪ ਦੇ ਜ਼ਹਿਰ ਦੇ ਸੇਵਨ ਦੇ ਮਾਮਲੇ ਵਿੱਚ ਕੀਤੀ ਗਈ ਚਾਰਜਸ਼ੀਟ ਅਤੇ ਅਪਰਾਧਿਕ ਕਾਰਵਾਈ ਨੂੰ ਚੁਣੌਤੀ ਦਿੱਤੀ ਗਈ ਸੀ। ਇਸ ਚਾਰਜਸ਼ੀਟ ਵਿੱਚ ਵਿਦੇਸ਼ੀਆਂ ਤੇ ਹੋਰਾਂ ਲੋਕਾਂ ’ਤੇ ਰੇਵ ਪਾਰਟੀਆਂ ਵਿੱਚ ਮਨੋਰੰਜਨ ਵਜੋਂ ਸੱਪ ਦੇ ਜ਼ਹਿਰ ਦਾ ਸੇਵਨ ਕਰਨ ਦਾ ਦੋਸ਼ ਲਗਾਇਆ ਗਿਆ ਸੀ।

ਜਸਟਿਸ ਸੌਰਭ ਸ੍ਰੀਵਾਸਤਵ ਨੇ ਚਾਰਜਸ਼ੀਟ ਅਤੇ ਐਫਆਈਆਰ ਵਿਚਲੇ ਬਿਆਨਾਂ ’ਤੇ ਵਿਚਾਰ ਕਰਨ ਤੋਂ ਬਾਅਦ ਯਾਦਵ ਦੀ ਪਟੀਸ਼ਨ ਨੂੰ ਖਾਰਜ ਕਰਦਿਆਂ ਕਿਹਾ ਕਿ ਅਜਿਹੇ ਦੋਸ਼ਾਂ ਦੀ ਸੱਚਾਈ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਯਾਦਵ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਨਵੀਨ ਸਿਨਹਾ ਅਤੇ ਐਡਵੋਕੇਟ ਨਿਪੁਨ ਸਿੰਘ ਨੇ ਦਲੀਲ ਦਿੱਤੀ ਕਿ ਯਾਦਵ ਵਿਰੁੱਧ ਐਫਆਈਆਰ ਦਰਜ ਕਰਨ ਵਾਲਾ ਵਿਅਕਤੀ ਜੰਗਲੀ ਜੀਵ ਸੁਰੱਖਿਆ ਐਕਟ, 1972 ਤਹਿਤ ਇਸ ਨੂੰ ਦਰਜ ਕਰਨ ਲਈ ਅਯੋਗ ਸੀ। ਵਕੀਲ ਨੇ ਕਿਹਾ ਕਿ ਯਾਦਵ ਨੋਇਡਾ ਵਿਚ ਕਥਿਤ ਤੌਰ ’ਤੇ ਹੋਈ ਪਾਰਟੀ ਵਿਚ ਨਾ ਤਾਂ ਮੌਜੂਦ ਸੀ ਅਤੇ ਨਾ ਹੀ ਉਸ ਤੋਂ ਕੁਝ ਬਰਾਮਦ ਹੋਇਆ ਸੀ। ਉਸ ਨੂੰ ਪਿਛਲੇ ਸਾਲ ਮਾਰਚ ਵਿਚ ਨੋਇਡਾ ਪੁਲੀਸ ਨੇ ਇਸ ਮਾਮਲੇ ਵਿਚ ਗ੍ਰਿਫਤਾਰ ਕੀਤਾ ਸੀ। ਯਾਦਵ ਦੇ ਵਕੀਲ ਨੇ ਦਲੀਲ ਦਿੱਤੀ ਕਿ ਉਸ ਤੋਂ ਕੋਈ ਸੱਪ, ਨਸ਼ੀਲੇ ਪਦਾਰਥ ਜਾਂ ਮਨੋਵਿਗਿਆਨਕ ਪਦਾਰਥ ਬਰਾਮਦ ਨਹੀਂ ਕੀਤੇ ਗਏ ਸਨ।

You must be logged in to post a comment Login