ਅਵਾਰਾ ਕੁੱਤਿਆਂ ਦਾ ਹਮਲਾ! ਚੈਂਪੀਅਨਸ਼ਿਪ ’ਚ ਦੋ ਕੋਚ ਜ਼ਖ਼ਮੀ; MCD ਐਕਸ਼ਨ ‘ਚ!

ਅਵਾਰਾ ਕੁੱਤਿਆਂ ਦਾ ਹਮਲਾ! ਚੈਂਪੀਅਨਸ਼ਿਪ ’ਚ ਦੋ ਕੋਚ ਜ਼ਖ਼ਮੀ; MCD ਐਕਸ਼ਨ ‘ਚ!

ਨਵੀਂ ਦਿੱਲੀ, 4 ਅਕਤੂਬਰ : ਨਵੀਂ ਦਿੱਲੀ ਦੇ ਜਵਾਹਰਲਾਲ ਨਹਿਰੂ ਸਟੇਡਿਅਮ ’ਚ ਵਿਸ਼ਵ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਦੌਰਾਨ ਆਵਾਰਾ ਕੁੱਤਿਆਂ ਨੇ ਦੋ ਵਿਦੇਸ਼ੀ ਕੋਚਾਂ ( ਇੱਕ ਕੀਨੀਆ ਅਤੇ ਇੱਕ ਜਪਾਨੀ ) ਨੂੰ ਕੱਟ ਲਿਆ। ਦਿੱਲੀ ਦੀ ਮਿਉਂਸਿਪਲ ਕਾਰਪੋਰੇਸ਼ਨ (MCD) ਨੇ ਘਟਨਾ ਤੋਂ ਬਾਅਦ ਸਟੇਡੀਅਮ ’ਚ ਕੁੱਤੇ ਫੜਨ ਲਈ ਚਾਰ ਟੀਮਾਂ ਤਾਇਨਾਤ ਕਰ ਦਿੱਤੀਆਂ ਹਨ। MCD ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਟੇਡੀਅਮ ਦੇ 21 ਐਂਟਰੀ ਪੁਆਇੰਟ ਹਨ ਅਤੇ ਸੁਰੱਖਿਆ ਲਈ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।ਸ਼ੁੱਕਰਵਾਰ ਨੂੰ ਹੋਈਆਂ ਵੱਖ-ਵੱਖ ਘਟਨਾਵਾਂ ’ਚ ਕੀਨੀਆ ਦੇ ਕੋਚ ਡੈਨਿਸ ਮਾਰਾਗੀਆ (Dennis Maragia) ਅਤੇ ਜਪਾਨ ਦੀ ਕੋਚ ਮਾਈਕੋ ਓਕੁਮਾਤਸੂ ( Meiko Okumatsu) ਕੁੱਤਿਆਂ ਦੇ ਹਮਲੇ ਦਾ ਸ਼ਿਕਾਰ ਬਣੇ। ਦੋਹਾਂ ਨੂੰ ਤੁਰੰਤ ਮੈਡੀਕਲ ਟੀਮ ਵੱਲੋਂ ਮਦਦ ਮਿਲੀ ਅਤੇ ਫਿਰ ਸਫਦਰਜੰਗ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਹੋਇਆ।

You must be logged in to post a comment Login