ਅਸਾਮ ਰਾਈਫਲਜ਼ ਵੱਲੋਂ ਮਨੀਪੁਰ ਦੀ ਸਿਵਲ ਸੁਸਾਇਟੀ ਜਥੇਬੰਦੀ ਖ਼ਿਲਾਫ਼ ਦੇਸ਼ਧ੍ਰੋਹ ਦਾ ਕੇਸ ਦਰਜ

ਅਸਾਮ ਰਾਈਫਲਜ਼ ਵੱਲੋਂ ਮਨੀਪੁਰ ਦੀ ਸਿਵਲ ਸੁਸਾਇਟੀ ਜਥੇਬੰਦੀ ਖ਼ਿਲਾਫ਼ ਦੇਸ਼ਧ੍ਰੋਹ ਦਾ ਕੇਸ ਦਰਜ

ਇੰਫਾਲ, 23 ਜੁਲਾਈ- ਅਸਾਮ ਰਾਈਫਲਜ਼ ਨੇ ਮਨੀਪੁਰ ਦੀ ਰਾਜਧਾਨੀ ਇੰਫਾਲ ਵਿੱਚ ਸਿਵਲ ਸੁਸਾਇਟੀ ਗਰੁੱਪ ‘ਕੋਆਰਡੀਨੇਟਿੰਗ ਕਮੇਟੀ ਆਨ ਮਨੀਪੁਰ ਇੰਟਰਗਰਿਟੀ’ (ਸੀਓਸੀਓਐੱਮਆਈ) ਦੇ ਮੁਖੀ ਖ਼ਿਲਾਫ਼ ਦੇਸ਼ਧ੍ਰੋਹ ਅਤੇ ਮਾਣਹਾਨੀ ਦਾ ਕੇਸ ਦਰਜ ਕੀਤਾ ਹੈ। ਇੱਕ ਉੱਚ ਪੱਧਰੀ ਰੱਖਿਆ ਸੂਤਰ ਨੇ ਦੱਸਿਆ ਕਿ ਕਮੇਟੀ ਨੇ ਲੋਕਾਂ ਨੂੰ ‘ਹਥਿਆਰ ਨਾ ਛੱਡਣ’ ਦਾ ਸੱਦਾ ਦਿੱਤਾ ਸੀ। ਇਸ ਮਗਰੋਂ ਉਸ ਖ਼ਿਲਾਫ਼ 10 ਜੁਲਾਈ ਨੂੰ ਐੱਫਆਈਆਰ ਦਰਜ ਕੀਤੀ ਗਈ। ਇੱਕ ਪੁਲੀਸ ਅਧਿਕਾਰੀ ਨੇ ਪੁਸ਼ਟੀ ਕਰਦਿਆਂ ਕਿਹਾ, ‘‘ਅਸੀਂ ਚੂਰਾਚਾਂਦਪੁਰ ਥਾਣੇ ਵਿੱਚ ਸੀਓਸੀਓਐੱਮਆਈ ਦੇ ਕੋਆਰਡੀਨੇਟਰ ਜਿਤੇਂਦਰ ਨਿੰਗੋਂਬਰਾ ਖ਼ਿਲਾਫ਼ ਆਈਪੀਸੀ ਦੀ ਦੇਸ਼ਧ੍ਰੋਹ ਨਾਲ ਸਬੰਧਤ ਧਾਰਾ 124ਏ ਅਤੇ ਧਰਮ, ਨਸਲ, ਜਨਮ ਸਥਾਨ, ਨਿਵਾਸ, ਭਾਸ਼ਾ ਆਦਿ ਦੇ ਆਧਾਰ ’ਤੇ ਵੱਖ ਵੱਖ ਫ਼ਰਕਿਆਂ ’ਚ ਦੁਸ਼ਮਣੀ ਪੈਦਾ ਕਰਨ ਨਾਲ ਜੁੜੀ ਧਾਰਾ 153ਏ ਤਹਿਤ ਕੇਸ ਦਰਜ ਕੀਤਾ ਹੈ।’’ ਸੂਤਰਾਂ ਨੇ ਦੋਸ਼ ਲਾਇਆ ਕਿ 30 ਜੂਨ ਨੂੰ ਬਿਸ਼ਨਪੁਰ ਦੇ ਮੋਈਰਾਂਗ ਵਿੱਚ ਫੌਜ ਨੇ ਕਈ ਮਹਿਲਾ ਪ੍ਰਦਰਸ਼ਨਕਾਰੀਆਂ ਦੀ ਮਾਰਕੁੱਟ ਕੀਤੀ ਸੀ। ਹਾਲਾਂਕਿ, ਸੈਨਾ ਨੇ ਇਹ ਦੋਸ਼ ਰੱਦ ਕਰ ਦਿੱਤਾ।

You must be logged in to post a comment Login