ਅੰਮ੍ਰਿਤਪਾਲ ਸਿੰਘ ਨੇ ਖ਼ੁਦਕੁਸ਼ੀ ਕੀਤੀ ਇਸ ਲਈ ਸਸਕਾਰ ਵੇਲੇ ਫੌਜੀ ਸਨਮਾਨ ਨਹੀਂ ਦਿੱਤਾ ਗਿਆ: ਥਲ ਸੈਨਾ

ਅੰਮ੍ਰਿਤਪਾਲ ਸਿੰਘ ਨੇ ਖ਼ੁਦਕੁਸ਼ੀ ਕੀਤੀ ਇਸ ਲਈ ਸਸਕਾਰ ਵੇਲੇ ਫੌਜੀ ਸਨਮਾਨ ਨਹੀਂ ਦਿੱਤਾ ਗਿਆ: ਥਲ ਸੈਨਾ

ਨਵੀਂ ਦਿੱਲੀ, 16 ਅਕਤੂਬਰ- ਥਲ ਸੈਨਾ ਨੇ ਕਿਹਾ ਹੈ ਕਿ ਅਗਨੀਵੀਰ ਅੰਮ੍ਰਿਤਪਾਲ ਸਿੰਘ ਨੇ ਡਿਊਟੀ ਦੌਰਾਨ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਇਸ ਲਈ ਉਸ ਦੇ ਅੰਤਿਮ ਸੰਸਕਾਰ ਲਈ ਫੌਜੀ ਸਨਮਾਨ ਨਹੀਂ ਦਿੱਤਾ ਗਿਆ। ਥਲ ਸੈਨਾ ਨੇ ਕਿਹਾ ਕਿ ਉਹ ਇਸ ਆਧਾਰ ‘ਤੇ ਆਪਣੇ ਜਵਾਨਾਂ ’ਚ ਫਰਕ ਨਹੀਂ ਕਰਦੀ ਕਿ ਉਹ ਅਗਨੀਪਥ ਯੋਜਨਾ ਨੂੰ ਲਾਗੂ ਕਰਨ ਤੋਂ ਪਹਿਲਾਂ ਜਾਂ ਬਾਅਦ ਵਿਚ ਫੌਜ ਵਿੱਚ ਭਰਤੀ ਹੋਇਆ ਸੀ। ਫੌਜ ’ਤੇ ਦੋਸ਼ ਲੱਗੇ ਰਹੇ ਹਨ ਕਿ ਉਸ ਨੇ ਅੰਮ੍ਰਿਤਪਾਲ ਸਿੰਘ ਦੇ ਅੰਤਿਮ ਸੰਸਕਾਰ ਵਿੱਚ ਫੌਜੀ ਸਨਮਾਨ ਨਹੀਂ ਦਿੱਤਾ। ਥਲ ਸੈਨਾ ਨੇ ਬਿਆਨ ਵਿੱਚ ਮੌਤ ਮੰਦਭਾਗੀ ਹੈ ਤੇ ਇਸ ਨਾਲ ਸਬੰਧਤ ਤੱਥਾਂ ਦੀ ਕੁਝ ਗਲਤ ਸਮਝ ਅਤੇ ਗਲਤ ਬਿਆਨੀ ਹੋਈ ਹੈ। ਇਹ ਪਰਿਵਾਰ ਅਤੇ ਭਾਰਤੀ ਫੌਜ ਲਈ ਬਹੁਤ ਵੱਡਾ ਘਾਟਾ ਹੈ ਕਿ ਅਗਨੀਵੀਰ ਅੰਮ੍ਰਿਤਪਾਲ ਸਿੰਘ ਨੇ ਡਿਊਟੀ ਦੌਰਾਨ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ।

You must be logged in to post a comment Login