ਅੰਮ੍ਰਿਤਸਰ ‘ਚ 24 ਦਿਨਾਂ ‘ਚ 3 ਕਤਲ ਕਰਨ ਵਾਲਾ ਸੀਰੀਅਲ ਕਿੱਲਰ ਗ੍ਰਿਫਤਾਰ

ਅੰਮ੍ਰਿਤਸਰ ‘ਚ 24 ਦਿਨਾਂ ‘ਚ 3 ਕਤਲ ਕਰਨ ਵਾਲਾ ਸੀਰੀਅਲ ਕਿੱਲਰ ਗ੍ਰਿਫਤਾਰ

ਅੰਮ੍ਰਿਤਸਰ : ਥਾਣਾ ਸੀ ਡਵੀਜ਼ਨ ਅਧੀਨ ਆਉਂਦੇ ਖੇਤਰ ਸ਼ਕੱਤਰੀ ਬਾਗ ਦੇ ਕੋਲ 24 ਦਿਨਾਂ ਵਿਚ ਤਿੰਨ ਲੋਕਾਂ ਦੀ ਹੱਤਿਆ ਕਰਨ ਵਾਲੇ ਸੀਰੀਅਲ ਕਿੱਲਰ ਨੂੰ ਗ੍ਰਿਫਤਾਰ ਕਰਨ ਵਿਚ ਪੁਲਸ ਨੇ ਸਫਲਤਾ ਹਾਸਿਲ ਕੀਤੀ ਹੈ। ਜੇਕਰ ਇਸ ਦੋਸ਼ੀ ਨੂੰ ਪੁਲਸ ਗ੍ਰਿਫਤਾਰ ਨਾ ਕਰਦੀ ਤਾਂ ਸੋਨੂੰ ਨਾਮ ਦਾ ਇਹ ਦੋਸ਼ੀ ਨਸ਼ੇ ਦੀ ਪੂਰਤੀ ਲਈ ਹੋਰ ਹੱਤਿਆਵਾਂ ਵੀ ਕਰ ਸਕਦਾ ਸੀ। ਸੋਨੂ ਬਿਹਾਰ ਦੇ ਸਮਸਤੀਪੁਰ ਜ਼ਿਲੇ ਦਾ ਰਹਿਣ ਵਾਲਾ ਹੈ। ਚਾਰ-ਪੰਜ ਸਾਲ ਤੋਂ ਇਹ ਅੰਮ੍ਰਿਤਸਰ ਵਿਚ ਰਹਿ ਰਿਹਾ ਸੀ। ਨਸ਼ੇ ਦਾ ਆਦੀ ਹੋਣ ਕਾਰਨ ਇਸ ਨੇ ਹੱਤਿਆਵਾਂ ਨੂੰ ਅੰਜਾਮ ਦਿੱਤਾ ਅਤੇ ਹੁਣ ਇਹ ਨਸ਼ਾ ਵੇਚਣ ਦਾ ਕੰਮ ਵੀ ਕਰਨ ਲੱਗਾ ਸੀ। ਪ੍ਰੈੱਸ ਕਾਨਫਰੰਸ ‘ਚ ਜਾਣਕਾਰੀ ਦਿੰਦੇ ਹੋਏ ਡੀ. ਸੀ. ਪੀ. ਇੰਨਵੈਸਟੀਗੇਸ਼ਨ ਜਗਮੋਹਨ ਸਿੰਘ ਅਤੇ ਏ. ਡੀ. ਸੀ. ਪੀ. ਸਿਟੀ-1 ਜਗਜੀਤ ਸਿੰਘ ਵਾਲੀਆ ਨੇ ਦੱਸਿਆ ਦੀ ਚੌਕੀ ਗੁੱਜਰਪੁਰਾ ਦੇ ਇੰਚਾਰਜ ਸਬ-ਇੰਸਪੈਕਟਰ ਗੁਰਿੰਦਰ ਸਿੰਘ ਪੁਲਸ ਪਾਰਟੀ ਨਾਲ ਬੁਲਾਰੀਆ ਪਾਰਕ ਤੋਂ ਗਿਆਨ ਆਸ਼ਰਮ ਸਕੂਲ ਨੇੜੇ ਗਸ਼ਤ ਕਰ ਰਹੇ ਸਨ ਕਿ ਉਨ੍ਹਾ ਨੇ ਇਕ ਵਿਅਕਤੀ ਨੂੰ ਆਉਂਦੇ ਹੋਏ ਵੇਖਿਆ। ਸ਼ੱਕ ਦੇ ਆਧਾਰ ਤੇ ਉਨ੍ਹਾ ਨੇ ਰੁਕਣ ਦਾ ਇਸ਼ਾਰਾ ਕੀਤਾ ਅਤੇ ਉਹ ਘਬਰਾ ਗਿਆ। ਉਸ ਦਾ ਨਾਮ ਪਤਾ ਪੁੱਛਣ ‘ਤੇ ਉਸ ਨੇ ਆਪਣਾ ਨਾਮ ਸੋਨੂੰ ਉਰਫ ਵਿੱਕੀ ਪੁੱਤਰ ਕਮਲੇਸ਼ ਕੁਮਾਰ ਵਾਸੀ ਮਹੀਸਭੱਟੀ ਜ਼ਿਲਾ ਸਮਸਤੀਪੁਰ ਬਿਹਾਰ ਦੱਸਿਆ। ਉਸ ਦੀ ਤਲਾਸ਼ੀ ਲੈਣ ਉਪਰੰਤ ਉਸ ਦੇ ਹੱਥ ਵਿਚ ਜੋ ਕਾਲੇ ਰੰਗ ਦਾ ਲਿਫਾਫਾ ਸੀ ‘ਚੋਂ 1050 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆ ਗਈਆ।

You must be logged in to post a comment Login