ਅੰਮ੍ਰਿਤਸਰ — ਜਲੰਧਰ ਦੇ ਡਿਵੀਜ਼ਨਲ ਕਮਿਸ਼ਨਰ ਬੀ ਪੁਰੂਸ਼ਾਰਥ ਨੇ ਦੁਸ਼ਹਿਰੇ ਦੇ ਦਿਨ ਅੰਮ੍ਰਿਤਸਰ ‘ਚ ਹੋਏ ਟਰੇਨ ਹਾਦਸੇ ਦੀ ਜਾਂਚ ਰਿਪੋਰਟ ਅੱਜ ਗ੍ਰਹਿ ਸਕੱਤਰ ਨੂੰ ਸੌਂਪ ਦਿੱਤੀ ਹੈ। ਇਹ ਰਿਪੋਰਟ 300 ਪੇਜ਼ਾਂ ਦੀ ਤਿਆਰ ਕੀਤੀ ਗਈ ਹੈ ਅਤੇ ਇਸ ‘ਚ 150 ਤੋਂ ਜ਼ਿਆਦਾ ਲੋਕਾਂ ਦੇ ਬਿਆਨ ਦਰਜ ਕੀਤੇ ਗਏ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਟਰੇਨ ਹਾਦਸੇ ਦੀ ਮੈਜਿਸਟਰੇਟ ਜਾਂਚ ਦੇ ਹੁਕਮ ਦਿੱਤੇ ਗਏ ਹਨ। ਦੱਸ ਦਈਏ ਕਿ ਇਸ ਹਾਦਸੇ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਲੰਧਰ ਦੇ ਡਿਵੀਜ਼ਨਲ ਕਮਿਸ਼ਨਰ ਦੇ ਨਾਲ-ਨਾਲ ਕੈਬਨਿਟ ਮੰਤਰੀਆਂ ਦੀ 3 ਮੈਂਬਰੀ ਕਮੇਟੀ, ਕੇਂਦਰ ਸਰਕਾਰ ਅਤੇ ਰੇਲਵੇ ਪ੍ਰਸ਼ਾਸਨ ਨੂੰ ਵੀ ਦੁਰਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਸਨ। ਜ਼ਿਕਰਯੋਗ ਹੈ ਕਿ ਦੁਸ਼ਹਿਰੇ ਮੌਕੇ ਜੌੜਾ ਰੇਲਵੇ ਫਾਟਕ ‘ਚ ਹੋਏ ਰੇਲ ਹਾਦਸੇ ‘ਚ 61 ਲੋਕਾਂ ਦੀ ਮੌਤ ਹੋਈ ਸੀ। ਪਟੜੀ ਅਤੇ ਉਸ ਨੇੜੇ ਲਾਸ਼ਾਂ ਦਾ ਢੇਰ ਲੱਗ ਗਿਆ ਸੀ, ਅਤੇ ਕਈਆਂ ਮ੍ਰਿਤਕਾਂ ਦੇ ਅੰਗ ਉਥੇ ਵਿਖਰੇ ਹੋਏ ਪਏ ਮਿਲੇ ਸਨ। ਇਸ ਹਾਦਸੇ ਦਾ ਸ਼ਿਕਾਰ ਜ਼ਿਆਦਾਤਰ ਔਰਤਾਂ ਤੇ ਮਹਿਲਾਵਾਂ ਬਣੀਆਂ।

You must be logged in to post a comment Login