ਅੰਮ੍ਰਿਤਸਰ ਨੇੜੇ ਧਮਾਕਾ; ਇਕ ਮੌਤ, ਦੋ ਜ਼ਖ਼ਮੀ

ਅੰਮ੍ਰਿਤਸਰ ਨੇੜੇ ਧਮਾਕਾ; ਇਕ ਮੌਤ, ਦੋ ਜ਼ਖ਼ਮੀ

ਚੰਡੀਗੜ੍ਹ, 18 ਅਪਰੈਲ- ਅਜਨਾਲਾ ਦੇ ਪਿੰਡ ਕੋਟਲਾ ਗਾਜੀਆਂ ਵਿਚ ਧਮਾਕਾ ਹੋਣ ਕਾਰਨ ਇਕ ਬੱਚੇ ਦੀ ਮੌਤ ਹੋ ਗਈ ਜਦਕਿ ਦੋ ਜਣੇ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਪਿੰਡ ਵਿੱਚ ਵਾਲੀਬਾਲ ਦਾ ਟੂਰਨਾਮੈਂਟ ਚੱਲ ਰਿਹਾ ਸੀ ਜਿਸ ਵਿੱਚੋਂ ਪਿੰਡ ਕੋਟਲਾ ਕਾਜੀਆਂ ਦੀ ਟੀਮ ਜੇਤੂ ਰਹੀ ਜਿਸ ਦਾ ਜਸ਼ਨ ਮਨਾਉਣ ਲਈ ਪਟਾਕੇ ਚਲਾਉਣ ਦੇ ਮਨੋਰਥ ਨਾਲ ਪਿੰਡ ਦੇ ਰਹਿਣ ਵਾਲੇ ਸੁਖਜੀਤ ਸਿੰਘ ਪੁੱਤਰ ਗੁਰਪ੍ਰੀਤ ਸਿੰਘ 12 ਸਾਲ, ਤਰਨਦੀਪ ਸਿੰਘ ਪੁੱਤਰ ਬਲਕਾਰ ਸਿੰਘ 12 ਸਾਲ, ਜਾਪਮੋਹਿਤ ਸਿੰਘ 13 ਸਾਲ ਤੇ ਹੋਰ ਬੱਚੇ ਡੰਡੇ ਕੂੰਡੇ ਵਿੱਚ ਪੋਟਾਸ਼ ਰਗੜ ਰਹੇ ਸਨ ਅਤੇ ਰਗੜਦਿਆਂ ਹੀ ਧਮਾਕਾ ਇੰਨਾ ਜ਼ਬਰਦਸਤ ਹੋਇਆ ਕਿ ਇਹ ਬੱਚੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ ਜਿਸ ਵਿੱਚੋਂ ਅੱਜ ਸਵੇਰੇ ਸੁਖਜੀਤ ਸਿੰਘ ਦੀ ਮੌਤ ਹੋ ਗਈ ਤੇ ਬਾਕੀ ਗੰਭੀਰ ਰੂਪ ਵਿੱਚ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।

You must be logged in to post a comment Login