ਅੰਮ੍ਰਿਤਸਰ ਪੁਲੀਸ ਨੇ ਨਾਬਾਲਗ ਲੜਕੇ ਨੂੰ 15 ਕਿਲੋ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ

ਅੰਮ੍ਰਿਤਸਰ ਪੁਲੀਸ ਨੇ ਨਾਬਾਲਗ ਲੜਕੇ ਨੂੰ 15 ਕਿਲੋ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ

ਚੰਡੀਗੜ੍ਹ, 9 ਫਰਵਰੀ- ਅੰਮ੍ਰਿਤਸਰ ਪੁਲੀਸ ਨੇ ਨਾਬਾਲਗ ਲੜਕੇ ਨੂੰ 15 ਕਿਲੋ ਹੈਰੋਇਨ ਸਮੇਤ ਕਾਬੂ ਕੀਤਾ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਟਵੀਟ ’ਤੇ ਦੱਸਿਆ ਕਿ ਅੰਮ੍ਰਿਤਸਰ ਦੇ ਰਾਮ ਤੀਰਥ ਰੋਡ ‘ਤੇ ਨਾਕੇ ਤੋਂ ਹਿਰਾਸਤ ‘ਚ ਲਏ ਨਾਬਾਲਗ ਕੋਲੋਂ 8.4 ਲੱਖ ਰੁਪਏ ਦੀ ਨਕਦੀ ਵੀ ਮਿਲੀ। ਉਨ੍ਹਾਂ ਕਿਹਾ ਕਿ ਸਰਹੱਦ ਪਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਰੈਕੇਟ ਦਾ ਮਾਸਟਰ ਮਾਈਂਡ ਰੇਸ਼ਮ ਸਿੰਘ ਫ਼ਰਾਰ ਹੈ। ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਅੰਮ੍ਰਿਤਸਰ ਦੇ ਪੁਲੀਸ ਸਟੇਸ਼ਨ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।

You must be logged in to post a comment Login