ਅੰਮ੍ਰਿਤਸਰ ਵਿਕਾਸ ਮੰਚ ਵਲੋਂ ਵਿਸਾਖੀ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ

ਅੰਮ੍ਰਿਤਸਰ ਵਿਕਾਸ ਮੰਚ ਵਲੋਂ ਵਿਸਾਖੀ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ

ਅੰਮ੍ਰਿਤਸਰ 11 ਅਪ੍ਰੈਲ : ਅੰਮ੍ਰਿਤਸਰ ਵਿਕਾਸ ਮੰਚ (ਰਜਿ.)ਵਲੋਂ ਵਿਸਾਖੀ ਨੂੰ ਸਮਰਪਿਤ ਕਵੀ ਦਰਬਾਰ ਬੀਤੇ ਦਿਨ  ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨਿਵਾਸ ਵਿਖੇ ਕਰਵਾਇਆ ਗਿਆ। ਇਸ ਸਬੰਧੀ ਮੰਚ ਦੇ ਸਰਪ੍ਰਸਤ ਤੇੇ  ਕਵੀ ਦਰਬਾਰ ਦੇ ਕਨਵੀਨਰ ਸ੍ਰੀ ਅੰਮ੍ਰਿਤ ਲਾਲ ਮੰਨਣ ਨੇ ਪ੍ਰੈਸ  ਨੂੰ ਜਾਰੀ ਇਕ ਬਿਆਨ ਵਿਚ ਕਿਹਾ  ਏ.ਐਸ.ਦਲੇਰ,ਸੀ੍ਮਤੀ ਸੁਜਾਤਾ, ਸ੍ਰੀਮਤੀ ਅਰਤਿੰਦਰ ਸੰਧੂ, ਸ.ਹਰਪਾਲ ਸਿੰਘ ਸੰਧਾਵਾਲੀਆ, ਜਗਤਾਰ ਗਿੱਲ, ਸਤਿੰਦਰ ਸਿੰਘ ਓਠੀ, ਬਲਜਿੰਦਰ ਸਿੰਘ ਮਾਂਗਟ,ਸਿਮਬਰਨ ਕੌਰ, ਸਰਬਜੀਤ ਸਿੰਘ ਸੰਧੂ, ਰਜਿੰਦਰ ਸਿੰਘ ਭਕਨਾ ਨੇ ਪੰਜਾਬੀ ਵਿਰਸੇ, ਜਲ੍ਹਿਆਂ ਵਾਲਾ ਬਾਗ਼ ਦੇ ਖ਼ੂਨੀ ਸਾਕੇ ਅਤੇ ਖਾਲਸੇ ਦੀ ਸਾਜਨਾ ਸੰਬੰਧੀ ਅਪਣੀਆਂ ਕਵਿਤਾਵਾਂ ਸੁਣਾਈਆਂ।ਵਿਖਿਆਤ ਲੇਖਕ ਤੇ ਅੰਮ੍ਰਿਤਸਰ ਦੇ ਸਾਬਕ ਜਿਲਾ ਸਿਖਿਆ ਅਫ਼ਸਰ  ਸ੍ਰੀ ਜਸਵੰਤ ਸਿੰਘ ਕੈਲਵੀ ਮੁੱਖ ਮਹਿਮਾਨ ਸਨ। ਪ੍ਰਧਾਨਗੀ ਮੰਡਲ ਵਿੱਚ ਡਾ. ਸੁਖਬੀਰ ਕੌਰ ਮਾਹਲ, ਸ੍ਰੀਮਤੀ ਅਰਤਿੰਦਰ ਕੌਰ ਸੰਧੂ, ਡਾ. ਚਰਨਜੀਤ ਸਿੰਘ ਗੁਮਟਾਲਾ,  ਜਿਲਾ ਸਿਖਿਆ ਅਫ਼ਸਰ  ਗੁਰਦਾਸਪੁਰ ਸ੍ਰੀ ਹਰਪਾਲ ਸਿੰਘ ਸੰਧਾਵਾਲੀਆ  ਸ਼ਸ਼ੋਭਿਤ ਸਨ।  ਸਰੋਤਿਆਂ ਵਿੱਚ,ਸ.ਰਾਜਖੁਸ਼ਵੰਤ ਸਿੰਘ,ਸ.ਬਲਬੀਰ ਸਿੰਘ ਰੰਧਾਵਾ ਅਤੇ ਹੋਰ ਪਤਵੰਤੇ ਹਾਜਰ ਸਨ। ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਜੀਅ ਆਏ ਹੋਇ ਪਤਵੰਤਿਆਂ ਪਤਵੰਤਿਆਂ ਨੂੰ ਜੀਅ ਆਇਆਂ ਕਿਹਾ ।ਮੰਚ ਸੰਚਾਲਨ  ਸ੍ਰੀ ਅੰਮ੍ਰਿਤ ਲਾਲ ਮੰਨਣ ਨੇ ਕੀਤਾ ਤੇ ਆਏ ਹੋਇ ਮਹਿਮਾਨਾਂ ਦਾ ਅਤੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨਿਵਾਸ ਦੇ ਪ੍ਰਬੰਧਕਾਂ ਧੰਨਵਾਦ ਕੀਤਾ ।

You must be logged in to post a comment Login