ਅੰਮ੍ਰਿਤਸਰ-ਸਹਰਸਾ ਜਾ ਰਹੀ ਗੱਡੀ ਦੇ ਏਸੀ ਕੋਚ ਵਿੱਚ ਅੱਗ ਲੱਗੀ

ਅੰਮ੍ਰਿਤਸਰ-ਸਹਰਸਾ ਜਾ ਰਹੀ ਗੱਡੀ ਦੇ ਏਸੀ ਕੋਚ ਵਿੱਚ ਅੱਗ ਲੱਗੀ

ਫ਼ਤਹਿਗੜ੍ਹ ਸਾਹਿਬ, 18 ਅਕਤੂਬਰ : ਅੰਮ੍ਰਿਤਸਰ-ਸਹਰਸਾ ਗੱਡੀ ਨੰਬਰ 12204 ਨੂੰ ਅੱਜ ਸਰਹਿੰਦ ਰੇਲਵੇ ਸਟੇਸਨ ਨਜਦੀਕ ਸਵੇਰੇ 7.22 ਉਪਰ ਗੰਭੀਰ ਹਾਦਸਾ ਵਾਪਰਿਆ ਜਦੋ ਇਸ ਗੱਡੀ ਦੇ ਬੌਗੀ ਨੰਬਰ ਜੀ-19 ਨੂੰ ਅਚਾਨਕ ਅੱਗ ਲੱਗ ਗਈ। ਰੇਲਵੇ ਵਿਭਾਗ ਦੇ ਸਟਾਫ਼ ਨੇ ਤੁਰੰਤ ਉਪਰਾਲਾ ਕਰਦੇ ਹੋਏ ਸਵਾਰੀਆਂ ਨੂੰ ਦੂਸਰੇ ਡੱਬਿਆਂ ਵਿਚ ਸਿਫ਼ਟ ਕੀਤਾ। ਇਸ ਦੌਰਾਨ ਇਕ ਔਰਤ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ ਜਿਸ ਨੂੰ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦਸੀ ਜਾ ਰਹੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਫ਼ਤਹਿਗੜ੍ਹ ਸਾਹਿਬ ਹਲਕੇ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਸਮੇਤ ਵੱਖ-ਵੱਖ ਸਿਆਸੀ, ਧਾਰਮਿਕ ਅਤੇ ਸਮਾਜਿਕ ਸੰਗਠਨਾਂ ਦੇ ਕਾਰਕੁੰਨ ਮੌਕੇ ਤੇ ਪਹੁੰਚ ਗਏ। ਰੇਲਵੇ ਅਧਿਕਾਰੀਆਂ ਨੇ ਜਿਥੇ ਯਾਤਰੀਆਂ ਨੂੰ ਦੂਸਰੇ ਡੱਬਿਆਂ ਵਿਚ ਭੇਜ ਦਿੱਤਾ ਅਤੇ ਜਲਦੀ ਹੀ ਅੱਗ ਉਪਰ ਕਾਬੂ ਪਾ ਲਿਆ। ਇਸ ਦੌਰਾਨ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦੀ ਜਾਂਚ ਸੁਰੂ ਕਰ ਦਿਤੀ ਹੈ। ਉਨ੍ਹਾਂ ਕਿਹਾ ਕਿ ਪਟਾਕੇ ਆਦਿ ਨਾਲ ਅੱਗ ਲੱਗਣ ਦੀ ਘਟਨਾ ਨਹੀਂ ਵਾਪਰੀ ਕਿਉਂਕਿ ਕੋਈ ਵੀ ਧਮਾਕਾ ਨਹੀਂ ਹੋਇਆ ਪਰੰਤੂ ਸ਼ਾਰਟ ਸਰਕਟ ਹੋਣ ਕਾਰਣ ਅੱਗ ਲਗਣ ਦੀ ਸੰਭਾਵਨਾ ਹੈ।

You must be logged in to post a comment Login