ਅੱਤਵਾਦ ‘ਤੇ ਭਾਰਤ-ਅਮਰੀਕਾ ਹੋਏ ਇਕੱਠੇ, ਇਹ ਮੁੱਦੇ ਵੀ ਰਹੇ ਖਾਸ

ਅੱਤਵਾਦ ‘ਤੇ ਭਾਰਤ-ਅਮਰੀਕਾ ਹੋਏ ਇਕੱਠੇ, ਇਹ ਮੁੱਦੇ ਵੀ ਰਹੇ ਖਾਸ

ਵਾਸ਼ਿੰਗਟਨ : ਭਾਰਤ ਅਤੇ ਅਮਰੀਕਾ ਵਿਚਕਾਰ ਵੀਰਵਾਰ ਨੂੰ ਪਹਿਲੀ 2+2 ਦੋ-ਪੱਖੀ ਵਾਰਤਾ ਸ਼ੁਰੂ ਹੋਈ। ਵੀਰਵਾਰ ਨੂੰ ਹੋਈ ਇਸ ਚਰਚਾ ਵਿਚ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ, ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਆਪਣੇ ਹਮਰੁਤਬਾ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪਿਓ ਅਤੇ ਰੱਖਿਆ ਮੰਤਰੀ ਜੇਮਸ ਮੈਟਿਸ ਨਾਲ ਗੱਲਬਾਤ ਕੀਤੀ। ਇਸ ਦੌਰਾਨ ਦੋਹਾਂ ਦੇਸ਼ਾਂ ਨੇ ਰੱਖਿਆ, ਵਪਾਰ ਸਮੇਤ ਕਈ ਹੋਰ ਮੁੱਦਿਆਂ ‘ਤੇ ਗੱਲਬਾਤ ਕੀਤੀ ਅਤੇ ਇਕ ਸਮਝੌਤੇ COMCASA ਮਤਲਬ ਸੰਚਾਰ ਅਨੁਕੂਲਤਾ ਅਤੇ ਸੁਰੱਖਿਆ ‘ਤੇ ਦਸਤਖਤ ਕੀਤੇ। ਸੁਸ਼ਮਾ ਸਵਰਾਜ ਨੇ ਕੀਤਾ ਸੰਬੋਧਨ : ਇਕ ਜੁਆਇੰਟ ਪ੍ਰੈੱਸ ਕਾਨਫਰੰਸ ਨੂੰ ਸੰਬੋਧਿਤ ਕਰਦਿਆਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਦੋਵੇਂ ਦੇਸ਼ ਭਾਰਤ ਦੇ ਪਰਮਾਣੂ ਸਪਲਾਇਰ ਗਰੁੱਪ (NSG) ਵਿਚ ਆਉਣ ਦੇ ਬਾਅਦ ਅੱਗੇ ਵੱਧ ਕੇ ਕੰਮ ਕਰਨਗੇ। ਅਸੀਂ ਅਮਰੀਕਾ ਦੀ ਅਫਗਾਨਿਸਤਾਨ ਨੀਤੀ ਦਾ ਸਮਰਥਨ ਕਰਦੇ ਹਾਂ। ਸੁਸ਼ਮਾ ਨੇ ਕਿਹਾ ਕਿ ਅਮਰੀਕਾ ਵਲੋਂ ਲਸ਼ਕਰ-ਏ-ਤੈਅਬਾ ਵਿਰੁੱਧ ਕੀਤੀ ਗਈ ਕਾਰਵਾਈ ਦਾ ਅਸੀਂ ਸਵਾਗਤ ਕਰਦੇ ਹਾਂ। ਇਹ ਸਭ ਸੰਗਠਨ ਪਾਕਿਸਤਾਨ ਨਾਲ ਕੰਮ ਕਰ ਰਹੇ ਹਨ, ਜੋ ਭਾਰਤ ਤੇ ਅਮਰੀਕਾ ‘ਤੇ ਸਿੱਧਾ ਅਸਰ ਪਾਉਂਦੇ ਹਨ। ਵਿਦੇਸ਼ ਮੰਤਰੀ ਨੇ ਕਿਹਾ ਕਿ ਇਸ ਬੈਠਕ ਵਿਚ ਅਸੀਂ ਐੱਚ-1ਬੀ ਵੀਜ਼ਾ ਦਾ ਮੁੱਦਾ ਵੀ ਚੁੱਕਿਆ। ਸਾਨੂੰ ਉਮੀਦ ਹੈ ਕਿ ਅਮਰੀਕਾ ਭਾਰਤ ਦੇ ਹਿੱਤਾਂ ਵਿਚ ਧਿਆਨ ਰੱਖਦਿਆਂ ਕੋਈ ਫੈਸਲਾ ਲਵੇਗਾ।

You must be logged in to post a comment Login